ਭਾਈ ਜਸਵੰਤ ਸਿੰਘ ਖਾਲੜਾ ਬਰਸੀ ਮਨਾਈ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ (ਕੇ ਐੱਮ ਓ) ਵੱਲੋਂ ਅੱਜ ਇੱਥੋਂ ਦੀ ਧਰਮਸ਼ਾਲਾ ਗੰਢਾਂ ਵਿੱਚ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਇਕੱਤਰਤਾ ਕੀਤੀ ਗਈ| ਮਨੁੱਖੀ ਹੱਕਾਂ ਦੇ ਰਾਖੇ ਕਰ ਕੇ ਦੁਨੀਆਂ ਭਰ ਅੰਦਰ ਇਕ ਵਿਸ਼ੇਸ਼ ਸਤਿਕਾਰ ਹਾਸਲ ਕਰ ਗਏ ਜਸਵੰਤ ਸਿੰਘ...
Advertisement
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ (ਕੇ ਐੱਮ ਓ) ਵੱਲੋਂ ਅੱਜ ਇੱਥੋਂ ਦੀ ਧਰਮਸ਼ਾਲਾ ਗੰਢਾਂ ਵਿੱਚ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਇਕੱਤਰਤਾ ਕੀਤੀ ਗਈ| ਮਨੁੱਖੀ ਹੱਕਾਂ ਦੇ ਰਾਖੇ ਕਰ ਕੇ ਦੁਨੀਆਂ ਭਰ ਅੰਦਰ ਇਕ ਵਿਸ਼ੇਸ਼ ਸਤਿਕਾਰ ਹਾਸਲ ਕਰ ਗਏ ਜਸਵੰਤ ਸਿੰਘ ਖਾਲੜਾ ਨੇ 25,000 ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਉਠਾਇਆ ਸੀ| ਇਸ ਮੌਕੇ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੋਂ ਇਲਾਵਾ ਫ਼ਰੀਦਕੋਟ ਦੇ ਐੱਮ ਪੀ ਸਰਬਜੀਤ ਸਿੰਘ ਖਾਲਸਾ, ਕੰਵਲਜੀਤ ਕੌਰ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਭਾਈ ਨਰੈਣ ਸਿੰਘ ਚੌੜਾ, ਭਾਈ ਧਰਮ ਸਿੰਘ ਏਕਲਗੱਡਾ ਸਣੇ ਹੋਰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ|
Advertisement
Advertisement
×