ਭਗਤ ਪੂਰਨ ਸਿੰਘ ਦਾ ਬਰਸੀ ਸਮਾਗਮ 1 ਅਗਸਤ ਤੋਂ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੇ ਸੰਸਥਾ ਦੇ ਬਾਣੀ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ 1 ਅਗਸਤ ਤੋਂ 5 ਅਗਸਤ ਤੱਕ ਮਨਾਉਣ ਦਾ ਫੈਸਲਾ ਕੀਤਾ ਹੈ। ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ 1 ਅਗਸਤ ਨੂੰ ਪਿੰਗਲਵਾੜਾ ਦੇ...
Advertisement
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੇ ਸੰਸਥਾ ਦੇ ਬਾਣੀ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ 1 ਅਗਸਤ ਤੋਂ 5 ਅਗਸਤ ਤੱਕ ਮਨਾਉਣ ਦਾ ਫੈਸਲਾ ਕੀਤਾ ਹੈ। ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ 1 ਅਗਸਤ ਨੂੰ ਪਿੰਗਲਵਾੜਾ ਦੇ ਛੋਟੇ ਬੱਚਿਆਂ ਤੇ ਮਰੀਜ਼ਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਸੰਸਥਾ ਦੀ ਮੁੱਖ ਸ਼ਾਖਾ ਵਿੱਚ ਹੋਵੇਗਾ। ਦੋ ਅਗਸਤ ਨੂੰ ਪਿੰਗਲਵਾੜਾ ਦੀ ਮਾਨਾਵਾਲਾ ਬਰਾਂਚ ’ਚ ਖੂਨਦਾਨ ਕੈਂਪ ਲੱਗੇਗਾ ਤੇ 3 ਅਗਸਤ ਨੂੰ ਪਿੰਗਲਵਾੜਾ ਦੇ ਸਾਰੇ ਸਕੂਲਾਂ ਵੱਲੋਂ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਚਾਰ ਅਗਸਤ ਨੂੰ ਸੱਭਿਆਚਾਰ ਤੇ ਆਚਰਨ ਵਿਸ਼ੇ ’ਤੇ ਸੈਮੀਨਾਰ ਤੇ ਪੰਜ ਅਗਸਤ ਨੂੰ ਮੁੱਖ ਸਮਾਗਮ ਦੌਰਾਨ ਸ਼ਰਧਾਂਜਲੀ ਸਮਾਗਮ ਹੋਵੇਗਾ। ਬੀਬੀ ਮਹਿੰਦਰ ਕੌਰ ਤੇ ਬੀਬੀ ਹਰਤੇਜਪਾਲ ਕੌਰ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ ਨਾਲ ਨਿਵਾਜਿਆ ਜਾਵੇਗਾ।
Advertisement
Advertisement
×