ਬਾਵਾ ਮਨਮੋਹਿਤ ਸਿੰਘ ਨੇ ਕੈਨੇਡਾ ਪੁਲੀਸ ਫੋਰਸ ’ਚ ਥਾਂ ਬਣਾਈ
ਸ੍ਰੀ ਗੋਇੰਦਵਾਲ ਸਾਹਿਬ: ਇਥੋਂ ਦੇ ਬਾਵਾ ਭੱਲਾ ਪਰਿਵਾਰ ਦੇ ਹੋਣਹਾਰ ਫਰਜੰਦ ਬਾਵਾ ਮਨਮੋਹਿਤ ਸਿੰਘ ਨੇ ਸੱਤ ਸਾਲ ਦੀ ਸਖ਼ਤ ਮਿਹਨਤ ਉਪਰੰਤ ਕੈਨੇਡਾ ਪੁਲੀਸ ਦਾ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਹੈ। ਬਾਵਾ ਮਨਮੋਹਿਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਅਤੇ...
Advertisement
ਸ੍ਰੀ ਗੋਇੰਦਵਾਲ ਸਾਹਿਬ: ਇਥੋਂ ਦੇ ਬਾਵਾ ਭੱਲਾ ਪਰਿਵਾਰ ਦੇ ਹੋਣਹਾਰ ਫਰਜੰਦ ਬਾਵਾ ਮਨਮੋਹਿਤ ਸਿੰਘ ਨੇ ਸੱਤ ਸਾਲ ਦੀ ਸਖ਼ਤ ਮਿਹਨਤ ਉਪਰੰਤ ਕੈਨੇਡਾ ਪੁਲੀਸ ਦਾ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਹੈ। ਬਾਵਾ ਮਨਮੋਹਿਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦਿਆ ਦਾਦਾ ਬਾਵਾ ਅਜੀਤ ਸਿੰਘ ਭੱਲਾ ਨੇ ਆਖਿਆ ਕਿ ਪੋਤਰੇ ਦੀ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ। ਜਿਸ ਨੇ ਆਪਣੇ ਪਰਿਵਾਰ ਦੇ ਨਾਲ ਇਲਾਕੇ ਦਾ ਨਾਮ ਰੁਸ਼ਨਾਇਆ ਹੈ। ਪਿਤਾ ਬਾਵਾ ਰਣਜੀਤ ਸਿੰਘ (ਲੱਕੀ) ਭੱਲਾ ਮਾਤਾ ਹਰਜਿੰਦਰ ਕੌਰ ਨੇ ਪੁੱਤਰ ਦੀ ਇਸ ਸਫ਼ਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਗਿਆਰਾਂ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਮਨਮੋਹਿਤ ਦਾ ਸੁਪਨਾ ਸੀ ਕਿ ਉਹ ਕੈਨੇਡੀਅਨ ਪੁਲੀਸ ਅਫ਼ਸਰ ਬਣੇ ਜਿਸ ਸਖ਼ਤ ਮਿਹਨਤ ਕਰਦਿਆਂ ਸਰੀਰਕ ਫਿਟਨੈੱਸ ਅਤੇ ਪੜ੍ਹਾਈ ਦੇ ਅਨੇਕਾਂ ਸਖ਼ਤ ਇਮਤਿਹਾਨ ਪਾਸ ਕਰਦਿਆ ਕੈਨੇਡਾ ਪੁਲੀਸ ਵਿੱਚ ਬਤੌਰ ਜੇਲ੍ਹ ਅਧਿਕਾਰੀ ਬਨਣ ਦਾ ਮਾਣ ਹਾਸਲ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement
×