ਬੈਂਕ ਡਕੈਤੀ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ
ਤਰਨ ਤਾਰਨ: ਪੁਲੀਸ ਅਤੇ ਐਂਟੀ ਗੈਗਸਟਰ ਟਾਸਕ ਫੋਰਸ (ਏਜੀਟੀਐੱਫ਼) ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਵਿੱਚ ਪਿਛਲੇ ਸਾਲ ਝਬਾਲ ਦੇ ਸਟੇਟ ਬੈਂਕ ਆਫ਼ ਇੰਡੀਆ ਦੀ ਡਕੈਤੀ ਦੇ ਮਾਸਟਰ ਮਾਈਂਡ ਨੂੰ ਅੱਜ ਇੱਥੋਂ ਉਸ ਦੇ ਘਰੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ...
Advertisement
ਤਰਨ ਤਾਰਨ: ਪੁਲੀਸ ਅਤੇ ਐਂਟੀ ਗੈਗਸਟਰ ਟਾਸਕ ਫੋਰਸ (ਏਜੀਟੀਐੱਫ਼) ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਵਿੱਚ ਪਿਛਲੇ ਸਾਲ ਝਬਾਲ ਦੇ ਸਟੇਟ ਬੈਂਕ ਆਫ਼ ਇੰਡੀਆ ਦੀ ਡਕੈਤੀ ਦੇ ਮਾਸਟਰ ਮਾਈਂਡ ਨੂੰ ਅੱਜ ਇੱਥੋਂ ਉਸ ਦੇ ਘਰੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ| ਜ਼ਿਲ੍ਹਾ ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਸਹਿਜ਼ਾਦ ਸਿੰਘ ਉਰਫ ਸ਼ਾਦੀ ਵਾਸੀ ਫਤਿਹਚੱਕ (ਤਰਨ ਤਾਰਨ ) ਦੀ ਅਗਵਾਈ ਵਿੱਚ ਗੈਰਸਮਾਜੀ ਤੱਤਾਂ ਨੇ ਝਬਾਲ ਦੇ ਸਟੇਟ ਬੈਂਕ ਆਫ਼ ਇੰਡੀਆ ਤੋਂ ਪਿਛਲੇ ਸਾਲ 29 ਫਰਵਰੀ 7. 82 ਰੁਪਏ ਦੀ ਲੁੱਟ ਕੀਤੀ ਸੀ| ਸਹਿਜ਼ਾਦ ਸਿੰਘ ਉਸ ਵੇਲੇ ਤੋਂ ਹੀ ਫਰਾਰ ਹੋਣ ਕਰਕੇ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ| ਝਬਾਲ ਦੀ ਪੁਲੀਸ ਅਤੇ ਏ ਜੀ ਟੀ ਐਫ਼ ਦੀ ਟੀਮ ਨੇ ਮੁਲਜ਼ਮ ਨੂੰ ਇੱਥੋਂ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਮੁਲਜ਼ਮ ਤੋਂ ਕੈਲੀਬਰ -32 ਦਾ ਪਿਸਤੌਲ ਅਤੇ ਤਿੰਨ ਰੌਂਦ ਬਰਾਮਦ ਕੀਤੇ ਹਨ| ਸਿਟੀ ਪੁਲੀਸ ਨੇ ਇਸ ਸਬੰਧੀ ਇਕ ਹੋਰ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ
Advertisement
Advertisement
×