ਠੱਗੀ ਦੇ ਦੋਸ਼ ਹੇਠ ਬੈਂਕ ਕੈਸ਼ੀਅਰ ਨਾਮਜ਼ਦ
ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕੇ 83 ਲੱਖ 22 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਕਾਦੀਆਂ ਦੀ ਪੁਲੀਸ ਨੇ ਬੈਂਕ ਆਫ ਬੜੌਦਾ ਬਰਾਂਚ ਕਾਦੀਆਂ ਦੇ ਕੈਸ਼ੀਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਮੀਤ ਸਿੰਘ ਪੁੱਤਰ ਸਿੰਗਾਰਾ ਸਿੰਘ...
Advertisement
ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕੇ 83 ਲੱਖ 22 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਕਾਦੀਆਂ ਦੀ ਪੁਲੀਸ ਨੇ ਬੈਂਕ ਆਫ ਬੜੌਦਾ ਬਰਾਂਚ ਕਾਦੀਆਂ ਦੇ ਕੈਸ਼ੀਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਮੀਤ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਸਮੇਤ ਹੋਰ ਪੀੜਤਾਂ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਕਿਹਾ ਕਿ ਬੈਂਕ ਕੈਸ਼ੀਅਰ ਤਲਜਿੰਦਰ ਸਿੰਘ ਵਾਸੀ ਕਾਦੀਆਂ ਨੇ ਪਿਛਲੇ ਸਾਲ 15 ਜਨਵਰੀ ਤੋਂ 26 ਨਵਬੰਰ ਦੌਰਾਨ ਹੋਰ ਮੁਲਾਜ਼ਮਾਂ ਦੀ ਮਿਲਭੁਗਤ ਨਾਲ ਉਨ੍ਹਾਂ ਦੇ ਖਾਤਿਆਂ ਵਿੱਚੋਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਕੇ ਕੁੱਲ 83 ਲੱਖ 22 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਕਾਦੀਆਂ ਦੇ ਮੁਖੀ ਇਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਪੱਤਰੀ ਜਾਂਚ ਮਗਰੋਂ ਤਲਜਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement