DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਕਾਰਨ ਬਾੜ ਸੁਡਾਲ ਦੀ ਸੜਕ ਨੁਕਸਾਨੀ

ਵਾਹਨਾਂ ਦੀ ਅਾਵਾਜਾਈ ਪ੍ਰਭਾਵਿਤ; ਲੋਕ ਪ੍ਰੇਸ਼ਾਨ
  • fb
  • twitter
  • whatsapp
  • whatsapp
Advertisement

ਧਾਰਕਲਾਂ ਤਹਿਸੀਲ ਦੇ ਪਿੰਡ ਬਾੜ ਸੁਡਾਲ ਨੂੰ ਜਾਣ ਵਾਲੇ ਦੋਨੋਂ ਲਿੰਕ ਮਾਰਗਾਂ ਤੇ ਬਾਰਸ਼ ਦੇ ਪਾਣੀ ਨਾਲ ਖੋਰਾ ਲੱਗ ਕੇ ਜ਼ਮੀਨ ਖਿਸਕ ਗਈ ਹੈ। ਅੱਜ ਪਿੰਡ ਵਾਸੀਆਂ ਨੇ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਸਾਬਕਾ ਸਰਪੰਚ ਕਮਲਜੀਤ ਦੀ ਅਗਵਾਈ ਵਿੱਚ ਮੰਡੀਬੋਰਡ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਪਿੰਡ ਵਾਸੀ ਰਾਜ ਕੁਮਾਰ, ਚੈਨ ਸਿੰਘ, ਸ਼ਿਵਚਰਨ ਸਿੰਘ, ਕਰਤਾਰ ਚੰਦ, ਗੰਧਰਵ ਸਿੰਘ ਆਦਿ ਸ਼ਾਮਲ ਸਨ। ਸਾਬਕਾ ਸਰਪੰਚ ਕਮਲਜੀਤ ਨੇ ਕਿਹਾ ਕਿ ਬਾੜ ਸੁਡਾਲ ਪਿੰਡ ਨੂੰ ਇੱਕ ਲਿੰਕ ਸੜਕ ਦੁਨੇਰਾ ਤੋਂ ਘਾੜ ਬਗੜੋਲੀ ਨੂੰ ਹੋ ਕੇ ਜਾਂਦੀ ਹੈ ਜੋ ਕਿ ਪਹਿਲਾਂ ਹੀ ਭਾਰੀ ਬਰਸਾਤਾਂ ਨਾਲ ਖਸਤਾਹਾਲ ਹੋ ਚੁੱਕੀ ਹੈ। ਉਥੇ ਹੀ ਦੂਸਰੀ ਲਿੰਕ ਸੜਕ ਭਟਵਾਂ-ਭੰਗੂੜੀ ਚੌਂਕ ਤੋਂ ਵਾਇਆ ਮੋਥਵਾਂ-ਕਰੂਨ ਹੋ ਕੇ ਬਾੜ ਸੁਡਾਲ ਪੁੱਜਦੀ ਹੈ ਪਰ ਹੁਣ ਇਹ ਲਿੰਕ ਸੜਕ ਵੀ ਬਰਸਾਤ ਦੇ ਚਲਦੇ ਮਿੱਟੀ ਖਿਸਕਣ ਨਾਲ ਵੱਡੇ ਵਾਹਨਾਂ ਲਈ ਬੰਦ ਹੋ ਗਈ ਹੈ। ਲੋਕ ਵਾਇਆ ਮੋਥਵਾਂ-ਕਰੂਨ ਤੋਂ ਹੋ ਕੇ ਸਿੱਧੇ ਨੈਸ਼ਨਲ ਹਾਈਵੇਅ ਤੇ ਪਹੁੰਚ ਜਾਂਦੇ ਸਨ ਅਤੇ ਇਸ ਸੜਕ ਤੋਂ ਆਪਣੀਆਂ ਜ਼ਰੂਰਤਾਂ ਦਾ ਸਮਾਨ ਗੱਡੀਆਂ ਨਾਲ ਲਿਜਾਂਦੇ ਸਨ ਪਰ ਹੁਣ ਉਕਤ ਸੜਕ ਦੇ ਟੁੱਟ ਜਾਣ ਨਾਲ ਵੱਡੀਆਂ ਗੱਡੀਆਂ ਦਾ ਆਵਾਗਮਨ ਬੰਦ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਕੂਲਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਹੋ ਰਹੀ ਹੈ ਕਿਉਂਕਿ ਪਿੰਡ ਵਿੱਚ ਸਕੂਲ ਬੱਸਾਂ ਨਹੀਂ ਆ ਰਹੀਆਂ। ਜਿਸ ਕਾਰਨ ਵਿਦਿਆਰਥੀਆਂ ਨੂੰ ਪੈਦਲ ਹੀ ਆਉਣਾ-ਜਾਣਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਵਿਭਾਗ ਦੇ ਉਚ-ਅਧਿਕਾਰੀ ਮੌਕਾ ਦੇਖ ਕੇ ਇਸ ਸਾਰੀ ਲਿੰਕ ਸੜਕ ਦਾ ਕੰਮ ਸ਼ੁਰੂ ਕਰਵਾਉਣ।

Advertisement

Advertisement
×