DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਿੱਟ ਯਾਦਾਂ ਛੱਡਦਾ ਬਾਬਾ ਸ਼ੇਖੂ ਸ਼ਾਹ ਯਾਦਗਾਰੀ ਮੇਲਾ ਸਮਾਪਤ

ਸੁੱਚਾ ਸਿੰਘ ਪਸਨਾਵਾਲ ਕਾਦੀਆਂ, 28 ਜੂਨ ਬਾਬਾ ਸ਼ੇਖੂ ਸ਼ਾਹ ਸਪੋਰਟਸ ਐਂਡ ਸੱਭਿਆਚਾਰਕ ਕਲੱਬ ਪਿੰਡ ਭਾਮ ਵੱਲੋਂ ਗ੍ਰਾਮ ਪੰਚਾਇਤ ਭਾਮ, ਐੱਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿੱਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ।...
  • fb
  • twitter
  • whatsapp
  • whatsapp
Advertisement

ਸੁੱਚਾ ਸਿੰਘ ਪਸਨਾਵਾਲ

ਕਾਦੀਆਂ, 28 ਜੂਨ

Advertisement

ਬਾਬਾ ਸ਼ੇਖੂ ਸ਼ਾਹ ਸਪੋਰਟਸ ਐਂਡ ਸੱਭਿਆਚਾਰਕ ਕਲੱਬ ਪਿੰਡ ਭਾਮ ਵੱਲੋਂ ਗ੍ਰਾਮ ਪੰਚਾਇਤ ਭਾਮ, ਐੱਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ਼ੇਖੂ ਸ਼ਾਹ ਦੀ ਯਾਦ ਵਿੱਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਬਾਬਾ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ। ਸੂਫੀ ਗਾਇਕ ਕੰਵਰ ਗਰੇਵਾਲ ਨੇ ਵੱਡੀ ਤਦਾਦ ਵਿੱਚ ਆਏ ਦਰਸ਼ਕਾਂ ਨੂੰ ਆਪਣੇ ਚਰਚਿਤ ਗੀਤਾਂ ਨਾਲ ਲੰਮਾ ਸਮਾਂ ਕੀਲੀ ਰੱਖਿਆ ਅਤੇ ਝੂੰਮਣ ਲਾਈ ਰੱਖਿਆ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਅਤੇ ਆਏ ਮਹਿਮਾਨਾਂ ਤੇ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ, ਪਿੰਡ ਦੇ ਸਰਪੰਚ ਹਰਭੇਜ ਸਿੰਘ ਰਿਆੜ,ਸੁਬੇਲ ਸਿੰਘ ਗੋਲਡੀ, ਰਵਿੰਦਰ ਸਿੰਘ ਰਾਣਾ, ਡਾਕਟਰ ਯਾਕੂਬ ਅਲੀ, ਕੇਹਰ ਸਿੰਘ ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਫੌਜੀ, ਗੁਰਦੀਪ ਸਿੰਘ, ਸੁਰਜੀਤ ਸਿੰਘ,ਐੱਸ.ਐੱਚ.ਓ ਹਰਜਿੰਦਰ ਸਿੰਘ, ਪੁਲੀਸ ਚੌਂਕੀ ਹਰਚੋਵਾਲ ਦੇ ਇੰਚਾਰਜ ਏਐਸਆਈ ਸਰਵਣ ਸਿੰਘ, ਗੁਰਿੰਦਰਪਾਲ ਸਿੰਘ ਸਾਬੀ, ਅੰਮ੍ਰਿਤਪਾਲ ਸਿੰਘ ਲਾਡੀ, ਬਲਜੀਤ ਸਿੰਘ ਬਾਜ, ਸਾਬਕਾ ਐੱਸਐੱਚਓ ਰਣਜੋਧ ਸਿੰਘ ਪੱਡਾ, ਸਾਬਕਾ ਐੱਸਐੱਚਓ ਜੋਗਿੰਦਰ ਸਿੰਘ ਹਾਜ਼ਰ ਸਨ।

Advertisement
×