ਬਾਬਾ ਰਾਜਿੰਦਰ ਸਿੰਘ ਮੇਹੜੇ ਵਾਲਿਆਂ ਦੀ ਦਸਤਾਰਬੰਦੀ
ਨਿੱਜੀ ਪੱਤਰ ਪ੍ਰੇਰਕ ਕਾਦੀਆਂ, 1 ਮਾਰਚ ਨਜ਼ਦੀਕੀ ਪਿੰਡ ਮੇਹੜੇ ਵਿੱਚ ਸਥਿਤ ਤਪ ਅਸਥਾਨ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਬਾਬਾ ਰਾਜਿੰਦਰ ਸਿੰਘ ਦੀ ਨਿਰਮਲਾ ਸੰਤ ਸਮਾਜ ਦੇ ਵਿਧੀ...
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 1 ਮਾਰਚ
ਨਜ਼ਦੀਕੀ ਪਿੰਡ ਮੇਹੜੇ ਵਿੱਚ ਸਥਿਤ ਤਪ ਅਸਥਾਨ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਬਾਬਾ ਰਾਜਿੰਦਰ ਸਿੰਘ ਦੀ ਨਿਰਮਲਾ ਸੰਤ ਸਮਾਜ ਦੇ ਵਿਧੀ ਵਿਧਾਨ ਅਨੁਸਾਰ ਦਸਤਾਰਬੰਦੀ ਹੋਈ। ਸਮਾਗਮ ਵਿੱਚ ਪਿੰਡਾਂ ਦੇ ਸਰਪੰਚਾਂ ਅਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਸ਼ਾਮਲ ਹੋਈ। ਦੱਸਣਯੋਗ ਹੈ ਮਹਾਨ ਤਪੱਸਵੀ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਨੇ ਬਾਬਾ ਰਾਜਿੰਦਰ ਸਿੰਘ ਜੀ ਨੂੰ ਗੋਦ ਲਿਆ ਹੋਇਆ ਸੀ, ਜੋ ਸੰਤ ਕੁੱਲੀ ਵਾਲਿਆਂ ਦੇ ਦਰਸਾਏ ਮਾਰਗ ’ਤੇ ਚਲਦੇ ਹੋਏ ਸਮਾਜ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਦੀ ਦਸਤਾਰਬੰਦੀ ਸਬੰਧੀ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਮਗਰੋਂ ਨਿਰਮਲਾ ਸੰਤ ਮੰਡਲ ਪੰਜਾਬ ਦੇ ਸੂਬਾ ਪ੍ਰਧਾਨ ਸੰਤ ਸੰਤੋਖ ਸਿੰਘ, ਸੂਬਾ ਜਨਰਲ ਸਕੱਤਰ ਜੀਤ ਸਿੰਘ ਆਦਿ ਸ਼ਖ਼ਸੀਅਤਾਂ ਵੱਲੋਂ ਨਿਰਮਲਾ ਪ੍ਰਰੰਪਰਾ ਅਨੁਸਾਰ ਬਾਬਾ ਰਾਜਿੰਦਰ ਸਿੰਘ ਦੀ ਪੰਜ ਦਸਤਾਰਾਂ ਬੰਨ੍ਹ ਕੇ ਅਤੇ ਮੱਥੇ ’ਤੇ ਤਿਲਕ ਲਗਾ ਕੇ ਦਸਤਾਰਬੰਦੀ ਕੀਤੀ ਗਈ।
ਸਮਾਗਮ ਵਿੱਚ ਨਿਰਮਲਾ ਸੰਤ ਮੰਡਲ ਪੰਜਾਬ ਦੇ ਸੂਬਾ ਪ੍ਰਧਾਨ ਸੰਤ ਸੰਤੋਖ ਸਿੰਘ, ਸੂਬਾ ਜਨਰਲ ਸਕੱਤਰ ਜੀਤ ਸਿੰਘ, ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਸੰਤ ਦਰਸ਼ਨ ਸਿੰਘ ਸਾਸ਼ਤਰੀ (ਨਿਰਮਲ ਪੰਚਾਇਤ ਅਖਾੜਾ ਹਰਿਦੁਆਰ), ਸੰਤ ਸੁਖਜਿੰਦਰ ਸਿੰਘ ਥਲਾ, ਜਗਤਾਰ ਸਿੰਘ ਰੋਪੜ, ਸੰਤ ਸਮਸ਼ੇਰ ਸਿੰਘ ਭਿੱਟੇਵੱਡ, ਸੰਤ ਜ਼ੋਰਾਵਰ ਸਿੰਘ ਖਡੂਰ ਸਾਹਿਬ ਆਦਿ ਤੋਂ ਆਪ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਸੋਨਾ ਬਾਜਵਾ, ਸਰਪੰਚ ਜਸਵਿੰਦਰ ਕੌਰ ਮੇਹੜੇ ਤੇ ਸਰਪੰਚ ਕੋਸਿਲ ਸਿੰਘ ਸੱਲੋਪੁਰ ਆਦਿ ਸ਼ਾਮਲ ਹੋਏ।