ਸਕੂਲ ’ਚ ਸਵੱਛਤਾ ਸਬੰਧੀ ਜਾਗਰੂਕਤਾ ਸੈਮੀਨਾਰ
ਐਸੋਸੀਏਸ਼ਨ ਆਫ ਅਲਾਇੰਸ ਕਲੱਬ ਮੇਨ ਪਠਾਨਕੋਟ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਕੇਐਫਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਗਗਨ ਸ਼ਰਮਾ ਦੀ ਅਗਵਾਈ ਵਿੱਚ ਸਵੱਛਤਾ ਉਪਰ ਇੱਕ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰਦੀਪ ਭਾਰਦਵਾਜ, ਡਿਸਟ੍ਰਿਕਟ ਗਵਰਨਰ...
Advertisement
ਐਸੋਸੀਏਸ਼ਨ ਆਫ ਅਲਾਇੰਸ ਕਲੱਬ ਮੇਨ ਪਠਾਨਕੋਟ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਕੇਐਫਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਗਗਨ ਸ਼ਰਮਾ ਦੀ ਅਗਵਾਈ ਵਿੱਚ ਸਵੱਛਤਾ ਉਪਰ ਇੱਕ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰਦੀਪ ਭਾਰਦਵਾਜ, ਡਿਸਟ੍ਰਿਕਟ ਗਵਰਨਰ ਵਰਿੰਦਰਜੀਤ ਕਲੇਰ, ਵੀਜੀਡੀ-2 ਪ੍ਰਵੇਸ਼ ਭੰਡਾਰੀ ਅਤੇ ਡਿਸਟ੍ਰਿਕਟ ਕੈਬਨਿਟ ਸਕੱਤਰ ਅਵਤਾਰ ਅਬਰੋਲ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਨਗਰ ਨਿਗਮ ਅਧਿਕਾਰੀ ਸੰਦੀਪ ਗੌਤਮ ਅਤੇ ਨਵਨੀਤ ਸ਼ਰਮਾ ਨੇ ਬੱਚਿਆਂ ਨੂੰ ਸਵੱਛਤਾ ਅਭਿਆਨ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਪ੍ਰਿੰਸੀਪਲ ਸਵਤੰਤਰ ਕੁਮਾਰ, ਲੈਕਚਰਾਰ ਸਤੀਸ਼ ਕੁਮਾਰ, ਪੀਆਰਓ ਐਨਪੀ ਧਵਨ, ਰੀਜ਼ਨ ਚੇਅਰਮੈਨ ਅਨਿਲ ਖੋਖਰ, ਅਜੇ ਬਾਂਟਾ, ਐਸਕੇ ਚੋਪੜਾ ਰਾਜੀਵ ਅਗਰਵਾਲ, ਪ੍ਰਭਾਤ ਰਾਣਾ, ਅਨੂਪ ਮਹਾਜਨ, ਸਤੀਸ਼ ਪਾਸੀ ਹਾਜ਼ਰ ਸਨ।
Advertisement