DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਸਕੂਲਾਂ ਦੇ ਪਾੜ੍ਹੇ ਬਣਨਗੇ ਡਾਕਟਰ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੱਤੀ ਵਧਾਈ
  • fb
  • twitter
  • whatsapp
  • whatsapp
Advertisement
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਤਿੰਨ ਬੱਚੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਸਰਕਾਰੀ ਡਾਕਟਰ ਬਣਨਗੇ। ਇਨ੍ਹਾਂ ਤਿੰਨਾਂ ਨੂੰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰਨ ਲਈ ਦਾਖਲਾ ਮਿਲ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਤਿੰਨੇ ਬੱਚੇ ਗਰੀਬ ਪਰਿਵਾਰਾਂ ਦੇ ਹਨ ਅਤੇ ਇਨ੍ਹਾਂ ਵਿੱਚੋਂ 2 ਤਾਂ ਅੰਤਰਰਾਸ਼ਟਰੀ ਸਰਹੱਦ ’ਤੇ ਪੈਂਦੇ ਪੱਛੜੇ ਪਿੰਡਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਨੀਟ ਦੇ ਨਤੀਜੇ ਆਉਣ ’ਤੇ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਨ੍ਹਾਂ ਨੇ ਜ਼ਿਲ੍ਹੇ ਭਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦਾ ਸਿੱਟਾ ਕਰਾਰ ਦਿੱਤਾ ਹੈ। ਨੀਟ ਦੀ ਪ੍ਰੀਖਿਆ ਪਾਸ ਕਰਨ ਵਾਲਿਆਂ ਵਿੱਚ ਅੰਕੁਸ਼ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਨਰੋਟ ਜੈਮਲ ਸਿੰਘ, ਕਵਿਤਾ ਪੁੱਤਰੀ ਸਵਰਗੀ ਪ੍ਰੇਮ ਲਾਲ ਵਾਸੀ ਮਨਵਾਲ (ਬਮਿਆਲ) ਅਤੇ ਕਾਮਨੀ ਸ਼ਰਮਾ ਪੁੱਤਰੀ ਵਿਪਨ ਕੁਮਾਰ ਵਾਸੀ ਜੰਡਵਾਲ (ਪਠਾਨਕੋਟ) ਸ਼ਾਮਲ ਹਨ। ਇੰਨ੍ਹਾਂ ਵਿੱਚੋਂ ਅੰਕੁਸ਼ ਕੁਮਾਰ ਦਾ ਪਿਤਾ ਮਹਿੰਦਰ ਪਾਲ ਦਿਹਾੜੀਦਾਰ ਮਜ਼ਦੂਰ ਹੈ। ਜਦ ਕਿ ਕਵਿਤਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਭਰਾ ਠੇਕੇਦਾਰ ਕੋਲ ਮਜ਼ਦੂਰੀ ਕਰਦਾ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਤੀਸਰੀ ਲੜਕੀ ਕਾਮਨੀ ਸ਼ਰਮਾ ਦਾ ਪਿਤਾ ਵਿਪਨ ਕੁਮਾਰ ਆਟੋ ਰਿਕਸ਼ਾ ਚਾਲਕ ਹੈ।

Advertisement

ਵਿਦਿਆਰਥੀ ਅੰਕੁਸ਼ ਕੁਮਾਰ ਪੁੱਤਰ ਮਹਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਦਸਵੀਂ ਦੀ ਪ੍ਰੀਖਿਆ ਨਰੋਟ ਜੈਮਲ ਸਿੰਘ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ ਅਤੇ 10+2 ਸਰਕਾਰੀ ਸਕੂਲ ਦਤਿਆਲ ਫਿਰੋਜ਼ਾ ਵਿੱਚ ਦਾਖਲਾ ਲੈ ਕੇ ਆਨ ਲਾਈਨ ਪੜ੍ਹਾਈ ਨੀਟ ਦੀ ਪ੍ਰੀਖਿਆ ਪਾਸ ਕੀਤੀ। ਕਵਿਤਾ ਵਾਸੀ ਮਨਵਾਲ (ਬਮਿਆਲ) ਨੇ ਦੱਸਿਆ ਕਿ ਉਸ ਨੇ ਬਮਿਆਲ ਦੇ ਸਰਕਾਰੀ ਸਕੂਲ ਵਿੱਚੋਂ ਦਸਵੀਂ ਪਾਸ ਕੀਤੀ ਅਤੇ ਗੁਰਦਾਸਪੁਰ ਮੈਰੀਟੋਰੀਅਸ ਸਕੂਲ ਵਿੱਚੋਂ 10+2 ਪਾਸ ਕੀਤੀ ਤੇ ਹੁਣ ਨੀਟ ਦੀ ਪ੍ਰੀਖਿਆ ਪਾਸ ਕੀਤੀ। ਤੀਸਰੀ ਵਿਦਿਆਰਥਣ ਕਾਮਨੀ ਸ਼ਰਮਾ ਵਾਸੀ ਜੰਡਵਾਲ ਨੇ ਦੱਸਿਆ ਕਿ ਉਸ ਨੇ 10+2 ਦੀ ਪ੍ਰੀਖਿਆ ਇਸ ਸਾਲ ਸਰਕਾਰੀ ਸਕੂਲ ਬਧਾਨੀ ਵਿੱਚੋਂ 98.2 ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ ਤੇ ਸੂਬੇ ਭਰ ਵਿੱਚੋਂ 9ਵਾਂ ਸਥਾਨ ਪ੍ਰਾਪਤ ਕੀਤਾ। ਹੁਣ ਉਸ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਅੰਕੁਸ਼ ਕੁਮਾਰ ਦੇ ਘਰ ਵੀ ਗਏ ਅਤੇ ਉਸ ਨੂੰ ਉਸ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਹਰਾ ਕੇ ਸਰਕਾਰ ਦੀ ਵਿਰਾਸਤ ਨੂੰ ਸੰਭਾਲਿਆ ਹੈ।

Advertisement
×