ਅਸ਼ਵਨੀ ਸ਼ਰਮਾ ਦਾ ਪਠਾਨਕੋਟ ਪੁੱਜਣ ’ਤੇ ਸਵਾਗਤ
ਪਠਾਨਕੋਟ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਪਠਾਨਕੋਟ ਪੁੱਜਣ ’ਤੇ ਅੱਜ ਸ਼ਾਮ ਨੂੰ ਚੱਕੀ ਬੈਂਕ ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਜਲੂਸ ਦੀ ਸ਼ਕਲ ਵਿੱਚ ਗੁਰਕਰਤਾਰ ਫਾਰਮ ਵਿੱਚ ਲਿਆਂਦਾ ਗਿਆ, ਜਿੱਥੇ ਭਾਜਪਾ ਵੱਲੋਂ ਸਮਾਗਮ...
Advertisement
ਪਠਾਨਕੋਟ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਪਠਾਨਕੋਟ ਪੁੱਜਣ ’ਤੇ ਅੱਜ ਸ਼ਾਮ ਨੂੰ ਚੱਕੀ ਬੈਂਕ ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਜਲੂਸ ਦੀ ਸ਼ਕਲ ਵਿੱਚ ਗੁਰਕਰਤਾਰ ਫਾਰਮ ਵਿੱਚ ਲਿਆਂਦਾ ਗਿਆ, ਜਿੱਥੇ ਭਾਜਪਾ ਵੱਲੋਂ ਸਮਾਗਮ ਰੱਖਿਆ ਗਿਆ ਸੀ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਕੇਡੀ ਭੰਡਾਰੀ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ, ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਵਿਧਾਇਕ ਸੀਮਾ ਦੇਵੀ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਸਾਬਕਾ ਪ੍ਰਧਾਨ ਅਨਿਲ ਰਾਮਪਾਲ, ਜ਼ਿਲ੍ਹਾ ਸਕੱਤਰ ਸੁਰੇਸ਼ ਸ਼ਰਮਾ, ਵਿਨੋਦ ਧੀਮਾਨ, ਠਾਕੁਰ ਰਵਿੰਦਰ ਸਿੰਘ, ਰੋਹਿਤ ਪੁਰੀ, ਰਾਹੁਲ ਸੈਣੀ ਆਦਿ ਹਾਜ਼ਰ ਸਨ। ਸਮੂਹ ਆਗੂਆਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਵੱਡਾ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
Advertisement
Advertisement