ਨਾਜ਼ਾਇਜ ਸ਼ਰਾਬ ਸਣੇ ਕਾਬੂ
ਨਿੱਜੀ ਪੱਤਰ ਪ੍ਰੇਰਕ ਕਾਦੀਆਂ, 4 ਜੁਲਾਈ ਥਾਣਾ ਸੇਖਵਾਂ ਦੀ ਪੁਲੀਸ ਨੇ ਪਲਾਸਟਿਕ ਦੀ ਕੇਨ ਵਿੱਚ 15,000 ਐੱਮਐੱਲ (20 ਬੋਤਲਾਂ) ਸ਼ਰਾਬ ਲੈ ਕੇ ਜਾਂਦੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ...
Advertisement
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 4 ਜੁਲਾਈ
Advertisement
ਥਾਣਾ ਸੇਖਵਾਂ ਦੀ ਪੁਲੀਸ ਨੇ ਪਲਾਸਟਿਕ ਦੀ ਕੇਨ ਵਿੱਚ 15,000 ਐੱਮਐੱਲ (20 ਬੋਤਲਾਂ) ਸ਼ਰਾਬ ਲੈ ਕੇ ਜਾਂਦੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸੇਖਵਾਂ ਦੇ ਸਹਾਇਕ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਣੇ ਅੱਡਾ ਡੇਹਰੀਵਾਲ ਤੋਂ ਥੋੜ੍ਹਾ ਅੱਗੇ ਪੁਲੀਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕਰ ਕੇ ਪਲਾਸਟਿਕ ਦੀ ਕੇਨ ਦਾ ਢੱਕਣ ਖੋਲ੍ਹ ਕੇ ਚੈੱਕ ਕੀਤਾ ਤਾਂ ਵਿੱਚੋਂ 15,000 ਐੱਮਐੱਲ (20 ਬੋਤਲਾਂ) ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਮੇਸ਼ ਮਸੀਹ ਵਾਸੀ ਪਿੰਡ ਕੋਹਾੜ ਵਜੋਂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।
Advertisement