ਚੋਰੀ ਦੇ ਪੰਜ ਮੋਬਾਈਲਾਂ ਸਣੇ ਕਾਬੂ
ਥਾਣਾ ਪੱਟੀ ਸਿਟੀ ਦੇ ਏਐੱਸਆਈ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੇ ਦਿਨ ਪੱਟੀ ਸ਼ਹਿਰ ਦੇ ਬਾਹਰਵਾਰ ਤੋਂ ਇਕ ਜਣੇ ਨੂੰ ਚੋਰੀ ਦੇ ਪੰਜ ਮੋਬਾਈਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਸੁਖਬੀਰ...
Advertisement
ਥਾਣਾ ਪੱਟੀ ਸਿਟੀ ਦੇ ਏਐੱਸਆਈ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੇ ਦਿਨ ਪੱਟੀ ਸ਼ਹਿਰ ਦੇ ਬਾਹਰਵਾਰ ਤੋਂ ਇਕ ਜਣੇ ਨੂੰ ਚੋਰੀ ਦੇ ਪੰਜ ਮੋਬਾਈਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਪੱਟੀ ਸ਼ਹਿਰ ਦੀ ਵਾਰਡ ਨੰਬਰ 5 ਦੇ ਵਾਸੀ ਅਜੈ ਵਜੋਂ ਕੀਤੀ ਗਈ ਹੈ ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। ਸਾਥੀ ਦੀ ਸਨਾਖਤ ਕੁਮਾਰ ਦੇ ਤੌਰ ’ਤੇ ਹੋਈ ਹੈ। ਉਹ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਮੋਬਾਈਲ ਚੋਰੀ ਕਰ ਕੇ ਸਸਤੇ ਵਿੱਚ ਵੇਚਣ ਦੇ ਆਦੀ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
×