ਅੰਮ੍ਰਿਤਸਰ: ਨਸ਼ੀਲੇ ਪਦਾਰਥ ਨਸ਼ਟ ਕੀਤੇ
ਪੰਜਾਬ ਪੁਲੀਸ ਦੀ ਡਰੱਗ ਡਿਸਪੋਜਲ ਟੀਮ ਨੇ ਅੱਜ ਇੱਥੇ ਐੱਨਡੀਪੀਐਸ ਦੇ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੀ ਗਈ ਲਗਭਗ 380 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ...
Advertisement
ਪੰਜਾਬ ਪੁਲੀਸ ਦੀ ਡਰੱਗ ਡਿਸਪੋਜਲ ਟੀਮ ਨੇ ਅੱਜ ਇੱਥੇ ਐੱਨਡੀਪੀਐਸ ਦੇ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੀ ਗਈ ਲਗਭਗ 380 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਪੁਲੀਸ ਦੇ ਵੱਖ ਵੱਖ ਯੂਨਿਟਾਂ ਵੱਲੋਂ 357 ਐੱਨਡੀਪੀਐੱਸ ਕੇਸਾਂ ਵਿੱਚ ਵੱਡੀ ਗਿਣਤੀ ਵਿੱਚ ਹੈਰੋਇਨ, ਨਸ਼ੀਲਾ ਪਦਾਰਥ, ਭੁੱਕੀ, ਚਰਸ ਆਈਸ, ਗਾਂਜਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਨੂੰ ਅੱਜ ਇੱਥੇ ਖੰਨਾ ਪੇਪਰ ਮਿਲ ਵਿੱਚ ਬੋਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 380 ਕਿਲੋ ਤੋਂ ਵੱਧ ਹੈਰੋਇਨ, 48 ਕਿਲੋ ਤੋਂ ਵੱਧ ਨਸ਼ੀਲਾ ਪਾਊਡਰ, 22 ਕਿੱਲੋ ਤੋਂ ਵੱਧ ਭੁੱਕੀ, 220 ਗ੍ਰਾਮ ਚਰਸ, 662 ਗਰਾਮ ਆਈਸ ਨਸ਼ੀਲਾ ਪਾਊਡਰ, ਅੱਠ ਕਿਲੋ ਤੋਂ ਵੱਧ ਗਾਂਜਾ ,16000 ਤੋਂ ਵੱਧ ਨਸ਼ੀਲੇ ਕੈਪਸੂਲ ਅਤੇ 1 ਲਖ 27 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸ਼ਾਮਲ ਹਨ।
Advertisement
Advertisement
×