ਸਰਬੱਤ ਦੇ ਭਲੇ ਲਈ ਅਖੰਡ ਪਾਠ ਆਰੰਭ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹਾਂ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀ ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ। ਇਸ ਦੌਰਾਨ ਸਿੱਖ ਸੰਸਥਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਰਾਹਤ ਸੇਵਾਵਾਂ ਲਗਾਤਾਰ ਪਹੁੰਚਾਉਣ ਦਾ ਕੰਮ ਲਗਾਤਾਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੜ੍ਹਾਂ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀ ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ 5 ਸਤੰਬਰ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿੱਖ ਸੰਸਥਾ ਵਲੋਂ ਡੇਰਾ ਬਾਬਾ ਨਾਨਕ, ਰਮਦਾਸ, ਅਜਨਾਲਾ, ਸੁਲਤਾਨਪੁਰ ਲੋਧੀ, ਕਪੂਰਥਲਾ, ਫਿਰੋਜ਼ਪੁਰ ਸਮੇਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਰਾਹਤ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ।
ਅਧਿਆਪਕਾਂ ਦਾ ਸਨਮਾਨ ਅੱਜ
ਅੰਮ੍ਰਿਤਸਰ: ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ 21ਵਾਂ ਸਾਲਾਨਾ ਅਧਿਆਪਕ ਸਨਮਾਨ ਸਮਾਗਮ ਕੌਮੀ ਅਧਿਆਪਕ ਸਨਮਾਨ ਦਿਵਸ ਦੀ ਪੂਰਬਲੀ ਸ਼ਾਮ 4 ਸਤੰਬਰ ਨੂੰ ਸ਼ਾਮ ਚਾਰ ਵਜੇ ਵਿਰਸਾ ਵਿਹਾਰ ਵਿਖੇ ਕਰਵਾਇਆ ਜਾ ਰਿਹਾ ਹੈ। ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸੇਖੋਂ ਤੇ ਪ੍ਰਬੰਧਕੀ ਸਕੱਤਰ ਕਮਲਨੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਤੈਨਾਤ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਚੋਣ ਇਸ ਸਬੰਧੀ ਬਣਾਈ ਤਿਆਰੀ ਕਮੇਟੀ ਵਲੋਂ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਕਰਨਗੇ। ਮੀਂਹ ਤੇ ਹੜ੍ਹਾਂ ਸਮਾਗਮ ਸੰਖੇਪ ਤੇ ਸਾਦਾ ਰੱਖਿਆ ਗਿਆ ਹੈ। -ਟਨਸ
ਆਈਪੀਪੀਬੀ ਦਾ ਸਥਾਪਨਾ ਦਿਵਸ ਮਨਾਇਆ
ਪਠਾਨਕੋਟ: ਇੰਡੀਆ ਪੋਸਟ ਪੇਮੈਂਟਸ ਬੈਂਕ ਦੇ 8ਵੇਂ ਸਥਾਪਨਾ ਦਿਵਸ ਮੌਕੇ ਸਥਾਨਕ ਆਈਪੀਪੀਬੀ ਬ੍ਰਾਂਚ ’ਚ ਸਮਾਗਮ ਕੀਤਾ ਗਿਆ। ਜਿਸ ਵਿੱਚ ਬ੍ਰਾਂਚ ਮੈਨੇਜਰ ਮਨਦੀਪ ਕੁਮਾਰ, ਸਹਾਇਕ ਪੋਸਟਮਾਸਟਰ ਰਾਕੇਸ਼ ਕੁਮਾਰ, ਸਬ ਪੋਸਟਮਾਸਟਰ ਨਰਿੰਦਰ ਪਾਲ, ਕਾਰਜਕਾਰੀ ਯਕਸ਼ਿਨਾ ਸ਼ਰਮਾ, ਨਿਸ਼ਾ, ਰਜਤ ਸ਼ਰਮਾ, ਦਾਨਿਸ਼, ਸੁਨੀਤਾ ਅਤੇ ਡਾਕ ਵਿਭਾਗ ਦੇ ਹੋਰ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਬ੍ਰਾਂਚ ਮੈਨੇਜਰ ਮਨਦੀਪ ਕੁਮਾਰ ਨੇ ਕਿਹਾ ਕਿ 2018 ਇੰਡੀਆ ਪੋਸਟ ਪੇਮੈਂਟਸ ਬੈਂਕ ਲਾਂਚ ਕੀਤਾ ਗਿਆ ਸੀ। ਇੰਡੀਆ ਪੋਸਟ ਪੇਮੈਂਟਸ ਬੈਂਕ ਇੱਕ ਭੁਗਤਾਨ ਬੈਂਕ ਹੈ, ਜਿਸ ਦਾ ਉਦੇਸ਼ ਲੋਕਾਂ ਦੇ ਦਰਵਾਜ਼ੇ ’ਤੇ ਬੈਂਕਿੰਗ ਸੇਵਾਵਾਂ ਮੁਹਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 7 ਸਾਲਾਂ ਵਿੱਚ, ਇਹ ਬੈਂਕ 12 ਕਰੋੜ ਤੋਂ ਵੱਧ ਗਾਹਕਾਂ ਤੱਕ ਪਹੁੰਚਿਆ ਹੈ ਅਤੇ 21, 000 ਕਰੋੜ ਰੁਪਏ ਦਾ ਸੀੲੈਐਸਏ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੇਰਕ