ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪਾਣੀ ਅਤੇ ਸੀਵਰੇਜ ਦੇ ਲਏ ਨਾਜਾਇਜ਼ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਲੰਬਿਤ ਪਏ ਬਕਾਏ ਦੀ ਰਿਕਵਰੀ ਲਈ ਮੁਹਿੰਮ ਤਹਿਤ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਸ਼ਹਿਰਵਾਸੀਆਂ ਦੀ ਸਹੂਲਤ ਲਈ ਹਰ ਇੱਕ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ/ਸੀਵਰੇਜ ਅਤੇ ਪ੍ਰਾਪਰਟੀ ਟੈਕਸ ਦੇ ਕਰਮਚਾਰੀਆਂ ਦੇ ਕੈਂਪ ਲਗਾਏ ਜਾ ਰਹੇ ਹਨ। ਵਿਭਾਗ ਵੱਲੋਂ 1310 ਰਿਹਾਇਸ਼ੀ ਅਤੇ 373 ਕਮਰਸ਼ੀਅਲ ਅਦਾਰਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚ 600 ਕੁਨੈਕਸ਼ਨ ਰੈਗੂਲਰ ਹੋ ਚੁੱਕੇ ਹਨ। ਹੁਣ ਬਾਕੀ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਲਈ ਨਗਰ ਨਿਗਮ ਨੇ ਕਮਰੱਕਸ ਲਈ ਹੈ। ਅੱਜ ਕੇਂਦਰੀ ਹਲਕੇ ਦੇ ਇਲਾਕੇ ਅੰਦਰ ਵਾਰ ਲੋਹਗੜ ਗੇਟ ਵਿੱਚ ਰਾਣਾ ਫਰੂਟ ਅਇਸਕ੍ਰੀਮ, ਦੱਖਣੀ ਹਲਕੇ ਦੇ ਇਲਾਕੇ ਦਸਮੇਸ਼ ਨਗਰ ਵਿੱਚ ਰਿਹਾਇਸ਼ੀ, ਉੱਤਰੀ ਹਲਕੇ ਦੇ ਇਲਾਕੇ ਮੁਸਤਫਾਬਾਦ, ਪੂਰਬੀ ਹਲਕੇ ਵਿੱਚ ਬਟਾਲਾ ਰੋਡ ਅਤੇ ਪੱਛਮੀ ਹਲਕੇ ਵਿੱਚ ਛੇਹਰਟਾ ਵਿੱਚ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕਟੇ ਗਏ ਹਨ।ਵਧੀਕ ਕਮਿਸ਼ਨਰ ਨੇ ਦੱਸਿਆ ਕਿ ਕਰੀਬ ਇੱਕ ਲੱਖ ਨਾਜਾਇਜ਼ ਕੁਨੈਕਸ਼ਨ ਚੱਲ ਰਹੇ ਹਨ ਤੇ ਜੇ ਇਹ ਰੈਗੂਲਰ ਹੋ ਜਾਂਦੇ ਹਨ ਤਾਂ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਪਾਣੀ ਅਤੇ ਸੀਵਰੇਜ ਦੇ 29 ਕਰੋੜ ਰੁਪਏ ਬਕਾਇਆ ਲੋਕਾਂ ਵੱਲ ਖੜ੍ਹਾ ਹੈ।