ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ
ਪੱਤਰ ਪ੍ਰੇਰਕ ਸ਼ਾਹਕੋਟ, 11 ਮਾਰਚ ਪਿੰਡ ਸੱਜਣਵਾਲ ਦੇ ਨੇੜੇ ਛੇ ਫਰਵਰੀ ਨੂੰ ਪੁਲੀਸ ਉੱਪਰ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦਰਜ ਕੇਸ ’ਚ ਲੋੜੀਂਦਾ ਮੁਲਜ਼ਮ ਲੋਹੀਆਂ ਖਾਸ ਦੀ ਪੁਲੀਸ ਨੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਡੀਐੱਸਪੀ (ਸ਼ਾਹਕੋਟ) ਉਂਕਾਰ ਸਿੰਘ ਬਰਾੜ ਨੇ...
ਪੱਤਰ ਪ੍ਰੇਰਕ
ਸ਼ਾਹਕੋਟ, 11 ਮਾਰਚ
ਪਿੰਡ ਸੱਜਣਵਾਲ ਦੇ ਨੇੜੇ ਛੇ ਫਰਵਰੀ ਨੂੰ ਪੁਲੀਸ ਉੱਪਰ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦਰਜ ਕੇਸ ’ਚ ਲੋੜੀਂਦਾ ਮੁਲਜ਼ਮ ਲੋਹੀਆਂ ਖਾਸ ਦੀ ਪੁਲੀਸ ਨੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ। ਡੀਐੱਸਪੀ (ਸ਼ਾਹਕੋਟ) ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ 14 ਜਨਵਰੀ ਨੂੰ ਪਰਵਾਸੀ ਭਾਰਤੀ ਕੁਲਵਿੰਦਰ ਸਿੰਘ ਵਾਸੀ ਪੂੰਨੀਆਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਇਸ ਕੇਸ ’ਚ ਸ਼ਾਮਿਲ ਮੁਲਜ਼ਮਾਂ ਸੁਖਰਾਜ ਸਿੰਘ ਉਰਫ ਸੁਖਪ੍ਰੀਤ ਸਿੰਘ ਸੁੱਖਾ ਵਾਸੀ ਸ਼ਾਹਕੋਟ, ਦਿਲਬਾਗ ਸਿੰਘ ਉਰਫ ਬਾਗਾ, ਵਰਿੰਦਰਪਾਲ ਸਿੰਘ ਉਰਫ ਵਿੱਕੀ ਅਤੇ ਕੁਲਵੰਤ ਸਿੰਘ ਕਾਂਤੀ ਵਾਸੀਆਨ ਰੇੜਵਾਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਜਦੋਂ ਛਾਪਾਮਾਰੀ ਕਰਨ ਜਾ ਰਹੀ ਸੀ ਤਾਂ ਇਨ੍ਹਾਂ ਨੇ ਪਿੰਡ ਸੱਜਣਵਾਲ ਦੇ ਨਜ਼ਦੀਕ ਪੁਲੀਸ ਉੱਪਰ ਗੋਲੀਆਂ ਚਲਾ ਦਿੱਤੀਆਂ ਸਨ। ਪੁਲੀਸ ਵੱਲੋਂ ਸਵੈ ਰੱਖਿਆ ਲਈ ਕੀਤੀ ਫਾਇੰਰਗ ’ਚ ਸੁੱਖਾ ਜ਼ਖਮੀ ਹੋ ਗਿਆ ਸੀ ਜਿਸ ਨੂੰ ਪੁਲੀਸ ਨੇ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਇਨ੍ਹਾਂ ਦੇ ਬਾਕੀ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ ਸਨ। ਫਰਾਰ ਮੁਲਜ਼ਮ ਵਿੱਚੋ ਕਾਂਤੀ ਨੂੰ ਪੁਲੀਸ ਬਾਅਦ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ’ਚ ਫਰਾਰ ਮੁਲਜ਼ਮ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਸਤਨਾਮ ਸਿੰਘ ਵਾਸੀ ਰੇੜ੍ਹਵਾਂ ਨੂੰ 315 ਬੋਰ ਦੇ ਦੇਸੀ ਰਿਵਾਲਵਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਨਸ਼ਾ ਵੇਚ ਕੇ ਕਮਾਈ 40 ਕਰੋੜ 32 ਲੱਖ ਦੀ ਜਾਇਦਾਦ ਦੀ ਕੁਰਕੀ ਵੀ ਕੀਤੀ ਜਾਵੇਗੀ। ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿੱਕੀ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ।