‘ਆਪ’ ਨੇ ਹਮੇਸ਼ਾ ਲੋਕਾਂ ਲਈ ਆਵਾਜ਼ ਬੁਲੰਦ ਕੀਤੀ: ਭੁੱਲਰ
ਹਲਕੇ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਕੈਰੋਂ ਤੋਂ ‘ਆਪ’ ਉਮੀਦਵਾਰ ਸਿਕੰਦਰ ਸਿੰਘ ਚੀਮਾ ਦੇ ਹੱਕ ਵਿੱਚ ਪਿੰਡ ਧਗਾਣਾ, ਧਾਰੀਵਾਲ ਅਤੇ ਪਿੰਡ ਕੈਰੋਂ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੀਟਿੰਗਾਂ ਕੀਤੀਆਂ। ਕੈਬਨਿਟ ਮੰਤਰੀ ਭੁੱਲਰ ਨੇ ‘ਆਪ’ ਉਮੀਦਵਾਰ ਸਿਕੰਦਰ ਚੀਮਾ ਲਈ ਵੋਟਰਾਂ...
Advertisement
ਹਲਕੇ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਕੈਰੋਂ ਤੋਂ ‘ਆਪ’ ਉਮੀਦਵਾਰ ਸਿਕੰਦਰ ਸਿੰਘ ਚੀਮਾ ਦੇ ਹੱਕ ਵਿੱਚ ਪਿੰਡ ਧਗਾਣਾ, ਧਾਰੀਵਾਲ ਅਤੇ ਪਿੰਡ ਕੈਰੋਂ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੀਟਿੰਗਾਂ ਕੀਤੀਆਂ। ਕੈਬਨਿਟ ਮੰਤਰੀ ਭੁੱਲਰ ਨੇ ‘ਆਪ’ ਉਮੀਦਵਾਰ ਸਿਕੰਦਰ ਚੀਮਾ ਲਈ ਵੋਟਰਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ‘ਆਪ’ ਜਨਤਕ ਤੌਰ ’ਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਹੈ, ਉਨ੍ਹਾਂ ਦਾ ਕੰਮ ਬਿਨਾਂ ਭੇਦ ਭਾਵ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਸਿਆਸੀ ਬਦਲਾਖ਼ੋਰੀ ਤਹਿਤ ਕਿਸੇ ਵੀ ਵਿਰੋਧੀ ’ਤੇ ਪਰਚਾ ਦਰਜ ਨਹੀਂ ਕਰਵਾਇਆ ਜਦੋਂ ਕਿ ਪਿਛਲੇ ਸਮੇਂ ਦੌਰਾਨ ਸੱਤਾ ’ਚ ਹੁੰਦਿਆਂ ਹੋਇਆਂ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਵੋਟਰਾਂ ਨੂੰ ਪੁਲੀਸ ਕੇਸਾਂ ਦੇ ਨਾਮ ’ਤੇ ਡਰਾ ਕੇ ਵੋਟਾਂ ਬਟੋਰੀਆਂ ਸਨ। ਚੋਣ ਮੀਟਿੰਗਾਂ ਦੌਰਾਨ ‘ਆਪ’ ਉਮੀਦਵਾਰ ਸਿਕੰਦਰ ਸਿੰਘ ਚੀਮਾ ਵੱਲੋਂ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ।
Advertisement
Advertisement
×

