‘ਆਪ’ ਸਰਕਾਰ ਨੇ ਹਸਪਤਾਲ ਸਮੇਂ ਦੇ ਹਾਣ ਦੇ ਬਣਾਏ: ਸੇਖਵਾਂ
ਬਟਾਲਾ: ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਪੰਜਾਬ ਸਰਕਾਰ ਵੱਲੋਂ ਭੇਜੀ ਐਂਬੂਲੈਂਸ ਅਤੇ ਵਾਟਰ ਟਰੀਟਮੈਂਟ ਪਲਾਂਟ ਸਿਵਲ ਹਸਪਤਾਲ ਕਾਂਦੀਆਂ ਨੂੰ ਸਪੁਰਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਹੈ। ਇਸ ਮੌਕੇ ਸ੍ਰੀ ਸੇਖਵਾਂ ਨੇ ਆਖਿਆ ਕਿ ਹਸਪਤਾਲ ਵਿੱਚ ਸਟਾਫ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਅੰਦਰ ਸਰਕਾਰੀ ਹਸਪਤਾਲਾਂ ਵਿੱਚ ਕਮੀਆਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚੋਣਾਂ ਦੌਰਾਨ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਚੇਅਰਮੈਨ ਸੇਖਵਾਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਐਂਬੂਲੈਂਸ ਅਤੇ ਵਾਟਰ ਟਰੀਟਮੈਂਟ ਦੀ ਲੰਬੇ ਸਮੇਂ ਤੋਂ ਘਾਟ ਰੜਕਦੀ ਆ ਰਹੀ ਸੀ। ਸਿਵਲ ਸਰਜਨ ਡਾ ਹਰਭਜਨ ਮਾਂਡੀ, ਐੱਸਐੱਮਓ ਡਾ. ਸਤਵਿੰਦਰ ਸਿੰਘ, ਐੱਸਐੱਮਓ ਭਾਮ ਡਾ. ਜਤਿੰਦਰ ਸਿੰਘ, ਦਲਜੀਤ ਸਿੰਘ ,ਹਰਮਨ ਬਾਜਵਾ,ਡਾ ਰਾਕੇਸ਼ ਕਾਲੀਆ, ਸੋਨਾ ਬਾਜਵਾ, ਮਨਿੰਦਰਪਾਲ ਸਿੰਘ ਘੁੰਮਣ ਸਣੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ