ਪਿੰਡ ਬੂੜੇਨੰਗਲ ਦੇ ਨੌਜਵਾਨ ਜੋ ਹੋਰ ਦੋਸਤਾਂ ਨਾਲ ਟਰੈਕਟਰ ’ਤੇ ਬਾਬਾ ਬਕਾਲਾ ’ਚ ਰੱਖੜ ਪੁੰਨਿਆ ਦਾ ਮੇਲਾ ਦੇਖਣ ਜਾ ਰਹੇ ਸਨ, ਦੀ ਹਾਦਸੇ ਵਿੱਚ ਮੌਤ ਹੋ ਗਈ। ਬਟਾਲਾ ਨੇੜਲੇ ਪਿੰਡ ਬੂੜੇਨੰਗਲ ਤੋਂ ਕੁਝ ਨੌਜਵਾਨ ਵੱਖ ਵੱਖ ਟਰੈਕਟਰਾਂ ’ਤੇ ਮੇਲਾ ਦੇਖਣ ਜਾ ਰਹੇ ਸਨ। ਇਸੇ ਦੌਰਾਨ ਰਸਤੇ ’ਚ ਟਰੈਕਟਰ ਦਾ ਟਾਇਰ ਲੱਥ ਗਿਆ। ਇਸ ਘਟਨਾ ਵਿੱਚ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਮੌਤ ਹੋ ਗਈ। ਇਹ ਘਟਨਾ ਲੰਮੀ ਦੇਰ ਸ਼ਾਮ ਵਾਪਰੀ ਜਦੋਂ ਕਿ ਹੋਰ ਨੌਜਵਾਨ ਨੂੰ ਵੀ ਸੱਟਾਂ ਲੱਗੀਆਂ।