ਵਿਦੇਸ਼ ਤੋਂ ਮੁੜੇ ਵਿਅਕਤੀ ਵੱਲੋਂ ਵੇਈਂ ’ਚ ਛਾਲ ਮਾਰ ਕੇ ਖ਼ੁਦਕੁਸ਼ੀ
ਲੋਹੀਆਂ ਖਾਸ ਦੇ ਇੱਕ ਵਿਅਕਤੀ ਵੱਲੋਂ ਨਵਾਂ ਪਿੰਡ ਖਾਲੇਵਾਲ ਦੇ ਨਜ਼ਦੀਕ ਵੇਈਂ ਉੱਪਰ ਬਣੇ ਪੁੱਲ ਤੋਂ ਵੇਈਂ ਵਿੱਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ ਗਈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (32) ਪੁੱਤਰ ਜਗਜੀਤ ਸਿੰਘ ਵਾਸੀ ਲੋਹੀਆਂ...
Advertisement
ਲੋਹੀਆਂ ਖਾਸ ਦੇ ਇੱਕ ਵਿਅਕਤੀ ਵੱਲੋਂ ਨਵਾਂ ਪਿੰਡ ਖਾਲੇਵਾਲ ਦੇ ਨਜ਼ਦੀਕ ਵੇਈਂ ਉੱਪਰ ਬਣੇ ਪੁੱਲ ਤੋਂ ਵੇਈਂ ਵਿੱਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ ਗਈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (32) ਪੁੱਤਰ ਜਗਜੀਤ ਸਿੰਘ ਵਾਸੀ ਲੋਹੀਆਂ ਖਾਸ ਜੋ 5 ਕੁ ਦਿਨ ਪਹਿਲਾਂ ਵਿਦੇਸ਼ ਤੋਂ ਆਇਆ ਸੀ ਜਿਸਨੇ ਅੱਜ ਵੇਈਂ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਖੁਦਕਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਡੇਢ ਸਾਲ ਦਾ ਬੱਚਾ ਅਤੇ ਪਤਨੀ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਹੜ੍ਹ ਦੇ ਪਾਣੀ ’ਚ ਰੁੜ ਗਈ ਜਿਸਦੀ ਭਾਲ ਵਿੱਚ ਐੱਨਡੀਆਰਐੱਫ ਟੀਮਾਂ ਅਤੇ ਲੋਕ ਵੀ ਲੱਗੇ ਹੋਏ ਹਨ।
Advertisement
Advertisement
×