ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ਿਆਂ ਦਾ ਕਾਰੋਬਾਰ ਕਰਦੇ 12 ਗ੍ਰਿਫ਼ਤਾਰ

ਇੱਕ ਫ਼ਰਾਰ; 112 ਗ੍ਰਾਮ ਹੈਰੋਇਨ ਬਰਾਮਦ
Advertisement
ਪੱਤਰ ਪ੍ਰੇਰਕ

ਤਰਨ ਤਾਰਨ, 29 ਅਪਰੈਲ

Advertisement

ਜ਼ਿਲ੍ਹਾ ਪੁਲੀਸ ਨੇ ਨਸ਼ਿਆਂ ਦੇ ਕਾਰੋਬਾਰੀਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਜਾਰੀ ਰੱਖਦਿਆਂ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਸਮੇਤ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਾਬੂ ਕੀਤੇ ਮੁਲਜ਼ਮਾਂ ਤੋਂ 112 ਗ੍ਰਾਮ ਹੈਰੋਇਨ, 2.17 ਲੱਖ ਰੁਪਏ ਦੀ ਡਰੱਗ ਮਨੀ, 205 ਨਸ਼ੀਲੇ ਟੀਕੇ ਅਤੇ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ| ਸਥਾਨਕ ਥਾਣਾ ਸਿਟੀ ਦੇ ਐੱਸ ਐੱਚ ਓ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਤਰਨ ਤਾਰਨ ਦੀ ਵਾਸੀ ਸਰਬਜੀਤ ਕੌਰ ਸੱਬੀ ਤੋਂ 40 ਗ੍ਰਾਮ ਅਤੇ ਮੁਹੱਲਾ ਟਾਂਕ ਕਸ਼ਤਰੀ ਦੇ ਵਾਸੀ ਜੈਚਰਨ ਤੋਂ 5 ਗਰਾਮ ਹੈਰੋਇਨ ਬਰਾਮਦ ਕੀਤੀ| ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਖਡੂਰ ਸਾਹਿਬ ਦੇ ਵਾਸੀ ਸੁਖਚੈਨ ਸਿੰਘ ਤੋਂ 8.92 ਗ੍ਰਾਮ, ਚੋਹਲਾ ਸਾਹਿਬ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਵੜਿੰਗ ਦੇ ਵਾਸੀ ਗੁਰਵਿੰਦਰ ਸਿੰਘ ਕਾਕਾ ਤੋਂ 4.60 ਗ੍ਰਾਮ, ਖਾਲੜਾ ਪੁਲੀਸ ਨੇ ਇਲਾਕੇ ਦੇ ਪਿੰਡ ਰਾਜੋਕੇ ਦੇ ਵਾਸੀ ਬਲਰਾਜ ਸਿੰਘ ਤੋਂ30 ਗਰਾਮ, ਪੱਟੀ ਸਦਰ ਦੀ ਪੁਲੀਸ ਨੇ ਮਨਿਆਲਾ ਜੈ ਸਿੰਘ ਦੇ ਵਾਸੀ ਸੰਦੀਪ ਉਰਫ ਬਖਸ਼ੀ ਤੋਂ 6 ਗ੍ਰਾਮ, ਹਰੀਕੇ ਪੁਲੀਸ ਨੇ ਉੱਥੋਂ ਦੇ ਹੀ ਵਾਸੀ ਭੁਪਿੰਦਰ ਸਿੰਘ ਤੋਂ 7 ਗ੍ਰਾਮ ਅਤੇ ਪੱਟੀ ਸਿਟੀ ਦੀ ਪੁਲੀਸ ਨੇ ਪੱਟੀ ਦੇ ਹੀ ਵਾਸੀ ਰਵਿੰਦਰ ਸਿੰਘ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ| ਇਸ ਦੇ ਨਾਲ ਹੀ ਵਲਟੋਹਾ ਪੁਲੀਸ ਨੇ ਨਸ਼ਿਆਂ ਦਾ ਕਾਰੋਬਾਰ ਕਰਦੇ ਤਿੰਨ ਵਿੱਚੋਂ ਲਾਖਣਾ ਪਿੰਡ ਦੋ ਵਾਸੀ ਗੁਰਪ੍ਰੀਤ ਸਿੰਘ ਤੇ ਕੰਵਲਜੀਤ ਸਿੰਘ ਨੂੰ 2.17 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦਾ ਇਕ ਸਾਥੀ ਗੁਰਜੰਟ ਸਿੰਘ ਮੌਕੇ ਤੋਂ ਫਰਾਰ ਹੋ ਗਿਆ| ਵੈਰੋਵਾਲ ਦੀ ਪੁਲੀਸ ਨੇ ਪਿੰਡ ਮੀਆਂਵਿੰਡ ਦੇ ਵਾਸੀ ਸਤਿੰਦਰਪਾਲ ਸਿੰਘ ਕੀੜੀ ਤੋਂ 205 ਨਸ਼ੀਲੇ ਟੀਕੇ ਅਤੇ ਕੁਲਦੀਪ ਸਿੰਘ ਦੀਪਾ ਤੋਂ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ|

 

Advertisement