ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੱਬੜ ਪੁਲੀਸ ਨੇ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧਾਰਾ 420, 120-ਬੀ, ਪੰਜਾਬ ਟ੍ਰੈਵਲ ਪ੍ਰੋਫੈਸਨਲਜ (ਰੈਗੂਲੇਸਨ) ਐਕਟ 2014 ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਤਿੱਬੜ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਵਾਸੀ ਭੁੰਬਲੀ ਨੇ ਦਰਖਾਸਤ ਰਾਹੀਂ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਤਜਿੰਦਰ ਸਿੰਘ, ਲਵਪ੍ਰੀਤ ਸਿੰਘ ਤੇ ਤਾਨੀਆ ਵਾਸੀਆਨ ਭਾਈ ਲਾਲੋ ਜੀ ਨਗਰ ਮਜੀਠਾ ਰੋਡ ਅੰਮ੍ਰਿਤਸਰ ਨੇ ਹਮਸਲਾਹ ਹੋ ਕੇ ਉਸ (ਜੋਰਾਵਰ ਸਿੰਘ) ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 12,50,000 ਰੁਪਏ ਲਏ ਸਨ। ਥਾਣਾ ਮੁਖੀ ਇਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲੀਸ ਡਿਟੈਕਟਿਵ ਗੁਰਦਾਸਪੁਰ ਵੱਲੋਂ ਕਰਨ ਦੇ ਬਾਅਦ ਥਾਣਾ ਤਿੱਬੜ ਵਿੱਚ ਤਜਿੰਦਰ ਸਿੰਘ, ਉਸਦੀ ਪਤਨੀ ਤਾਨੀਆ ਅਤੇ ਭਰਾ ਲਵਪ੍ਰੀਤ ਸਿੰਘ ਵਿਰੁੱਧ ਵਿਰੁੱਧ ਧਾਰਾ 420, 120-ਬੀ ਆਈਪੀਸੀ, ਪੰਜਾਬ ਟ੍ਰੈਵਲ ਪ੍ਰੋਫੈਸਨਲਜ (ਰੈਗੂਲੇਸਨ) ਐਕਟ 2014 ਤਹਿਤ ਕੇਸ ਦਰਜ ਕੀਤਾ ਹੈ।
+
Advertisement
Advertisement
Advertisement
×