ਜੂਆ ਖੇਡਦੇ 10 ਕਾਬੂ; ਨਕਦੀ ਬਰਾਮਦ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 13 ਜੁਲਾਈ ਵੱਖ-ਵੱਖ ਥਾਵਾਂ ’ਤੇ ਪੁਲੀਸ ਨੇ ਜੂਆ ਖੇਡਣ ਦੇ ਦੋਸ਼ ਹੇਠ ਦਸ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸੀਆਈਏ ਸਟਾਫ਼ ਦੀ ਪੁਲੀਸ ਨੇ ਅਸ਼ੋਕ ਨਗਰ ਸਲੇਮ ਟਾਬਰੀ ਵਿੱਚ ਨੈੱਟਵੇਅਰ ਕੱਪੜਿਆਂ ਦੀ ਫੈਕਟਰੀ ’ਤੇ ਨਕੁਲ ਗਰਗ ਤੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
Advertisement
ਵੱਖ-ਵੱਖ ਥਾਵਾਂ ’ਤੇ ਪੁਲੀਸ ਨੇ ਜੂਆ ਖੇਡਣ ਦੇ ਦੋਸ਼ ਹੇਠ ਦਸ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਸੀਆਈਏ ਸਟਾਫ਼ ਦੀ ਪੁਲੀਸ ਨੇ ਅਸ਼ੋਕ ਨਗਰ ਸਲੇਮ ਟਾਬਰੀ ਵਿੱਚ ਨੈੱਟਵੇਅਰ ਕੱਪੜਿਆਂ ਦੀ ਫੈਕਟਰੀ ’ਤੇ ਨਕੁਲ ਗਰਗ ਤੇ ਮਨੀਸ਼ ਨੂੰ ਜੂਆ ਖੇਡਦਿਆਂ ਕਾਬੂ ਕੀਤਾ। ਇਸ ਤੋਂ ਇਲਾਵਾ ਪੁਲੀਸ ਨੇ ਗੌਰਵ ਡੰਗ, ਨਵੀਨ ਨੈਗੀ, ਯੋਗੇਸ਼ ਕੁਮਾਰ, ਬਲਪ੍ਰੀਤ ਸਿੰਘ, ਵਿਨੈ, ਸੁਨੀਲ ਕੁਮਾਰ, ਕੇਵਲ ਕ੍ਰਿਸ਼ਨ, ਪ੍ਰਭਦੀਪ ਸਿੰਘ ਤੇ ਰਾਜਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 1 ਲੱਖ 48 ਹਜ਼ਾਰ 750 ਰੁਪਏ, ਇੱਕ ਟੋਕਨ ਨੰਬਰ 25 ਦੇ ਪੰਜ ਪੀਸ, ਇੱਕ ਟੋਕਨ ਨੰਬਰ 25 ਦੇ 14 ਪੀਸ, ਟੋਕਨ ਨੰਬਰ 10 ਦੇ 8 ਪੀਸ, ਟੋਕਨ ਨੰਬਰ 5 ਦੇ 14 ਪੀਸ ਅਤੇ 104 ਪੱਤੇ ਤਾਸ਼ ਬਰਾਮਦ ਕੀਤੀ ਹੈ।
Advertisement
×