ਰਵਾਇਤਾਂ, ਸੱਭਿਆਚਾਰ ਦਾ ਜਮਹੂਰੀ ਪ੍ਰਗਟਾਵਾ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਰਵਾਇਤਾਂ, ਭਾਸ਼ਾਵਾਂ, ਸੰਗੀਤ, ਕਾਰੀਗਰੀ ਅਤੇ ਅਮੂਰਤ ਵਿਰਾਸਤ ਦੇ ਹੋਰ ਰੂਪ ਕਈ ਪੱਖਾਂ ਤੋਂ ਸੱਭਿਆਚਾਰ ਦਾ ਸਭ ਤੋਂ ਅਹਿਮ ਜਮਹੂਰੀ ਪ੍ਰਗਟਾਵਾ ਹਨ, ਜਿਨ੍ਹਾਂ ’ਤੇ ਸਭ ਦਾ ਅਧਿਕਾਰ ਹੈ ਅਤੇ ਜਿਨ੍ਹਾਂ ਦੀ ਰਾਖੀ ਕਈ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਰਵਾਇਤਾਂ, ਭਾਸ਼ਾਵਾਂ, ਸੰਗੀਤ, ਕਾਰੀਗਰੀ ਅਤੇ ਅਮੂਰਤ ਵਿਰਾਸਤ ਦੇ ਹੋਰ ਰੂਪ ਕਈ ਪੱਖਾਂ ਤੋਂ ਸੱਭਿਆਚਾਰ ਦਾ ਸਭ ਤੋਂ ਅਹਿਮ ਜਮਹੂਰੀ ਪ੍ਰਗਟਾਵਾ ਹਨ, ਜਿਨ੍ਹਾਂ ’ਤੇ ਸਭ ਦਾ ਅਧਿਕਾਰ ਹੈ ਅਤੇ ਜਿਨ੍ਹਾਂ ਦੀ ਰਾਖੀ ਕਈ ਲੋਕ ਕਰਦੇ ਹਨ। ਇੱਥੇ ਲਾਲ ਕਿਲ੍ਹਾ ਕੰਪਲੈਕਸ ਵਿੱਚ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਬਾਰੇ ਮਹੱਤਵਪੂਰਨ ਯੂਨੈਸਕੋ ਮੀਟਿੰਗ ਦੇ ਉਦਘਾਟਨੀ ਸਮਾਰੋਹ ਵਿੱਚ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਖੁਸ਼ਹਾਲੀ ਦੀ ‘ਸਾਂਝੀ ਭਾਲ’ ਵਿੱਚ ਵਿਰਾਸਤ ਨੂੰ ਸੰਭਾਲਣਾ, ਇਸ ’ਤੇ ਅੱਗੇ ਵਧਣਾ ਅਤੇ ਇਸਨੂੰ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ। ਸੁਰੱਖਿਆ ਲਈ ਅੰਤਰ-ਸਰਕਾਰੀ ਕਮੇਟੀ ਦਾ 20ਵਾਂ ਸੈਸ਼ਨ 8 ਤੋਂ 13 ਦਸੰਬਰ ਤੱਕ ਲਾਲ ਕਿਲ੍ਹੇ ਵਿੱਚ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਯੂਨੈਸਕੋ ਦੇ ਡਾਇਰੈਕਟਰ-ਜਨਰਲ ਖਾਲਿਦ ਅਲ-ਇਨਾਨੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਯੂਨੈਸਕੋ ਵਿੱਚ ਭਾਰਤ ਦੇ ਰਾਜਦੂਤ ਅਤੇ ਸਥਾਈ ਡੈਲੀਗੇਟ ਵਿਸ਼ਾਲ ਵੀ ਸ਼ਰਮਾ ਮੌਜੂਦ ਸਨ। ਇਸੇ ਦੌਰਾਨ ਭਾਰਤ ਨੇ ਲਾਲ ਕਿਲ੍ਹਾ ਅਹਾਤੇ ਵਿੱਚ ਆਪਣੀ ਮਜ਼ਬੂਤ ਸਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਵਿਸ਼ਾ ਅਧਾਰਤ ਪ੍ਰਦਰਸ਼ਨੀ ਗੈਲਰੀਆਂ ਤੋਂ ਇਲਾਵਾ ਸਟੇਜ ਪ੍ਰੋਗਰਾਮ ਸ਼ਾਮਲ ਹਨ। ਸੈਸ਼ਨ ਦੀ ਪ੍ਰਧਾਨਗੀ ਵੀ ਸ਼ਰਮਾ ਕਰਨਗੇ। ਮਹਿਮਾਨਾਂ ਦਾ ਸਵਾਗਤ ਮੈਸੁੂਰ ਦੀ ਟੋਪੀ ਅਤੇ ਗਮਛੇ ਨਾਲ ਕੀਤਾ ਜਾਵੇਗਾ।

