DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Operation Sindoor: ਸਰਕਾਰ ਸੀਡੀਐੱਸ ਦੇ ‘ਖੁਲਾਸੇ’ ਮਗਰੋਂ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਸੱਦੇ: ਕਾਂਗਰਸ

Reveal truth to country: Cong to govt after CDS' remarks on losses in Operation Sindoor
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 31 ਮਈ

ਕਾਂਗਰਸ ਨੇ ਅੱਜ ਚੀਫ ਆਫ ਡਿਫੈਂਸ ਸਟਾਫ (CDS) ਅਨਿਲ ਚੌਹਾਨ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕੇਂਦਰ ’ਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਈ ਅਹਿਮ ਸਵਾਲਾਂ ਦਾ ਜਵਾਬ ਦੇਣ ਲਈ ਸਰਕਾਰ ਨੂੰ ਤੁਰੰਤ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣਾ ਚਾਹੀਦਾ ਹੈ।

Advertisement

ਵਿਰੋਧੀ ਧਿਰ ਨੇ ਕਿਹਾ ਕਿ ਕਾਰਗਿਲ ਸਮੀਖਿਆ ਕਮੇਟੀ ਦੀ ਤਰਜ ’ਤੇ ਇੱਕ ਸੁਤੰਤਰ ਮਾਹਰ ਕਮੇਟੀ ਦੁਆਰਾ ਵਿਆਪਕ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲੀ ਵਿੱਚ ਹੋਈਆਂ ਫ਼ੌਜੀ ਕਾਰਵਾਈਆਂ ਦੌਰਾਨ ਜਹਾਜ਼ਾਂ ਦੇ ਨੁਕਸਾਨ ਦੀ ਗੱਲ ਸਵੀਕਾਰੀ ਹੈ ਪਰ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ X ’ਤੇ ਇੱਕ ਪੋਸਟ ’ਚ ਕਿਹਾ, ‘‘ਸਿੰਗਾਪੁਰ ’ਚ ਇੱਕ ਇੰਟਰਵਿਊ ਦੌਰਾਨ ਸੀਡੀਐੱਸ ਵੱਲੋਂ ਕੀਤੀਆਂ ਟਿੱਪਣੀਆਂ ਦੇ ਮੱਦੇਨਜ਼ਰ ਕੁੱਝ ਅਹਿਮ ਸਵਾਲ ਹਨ, ਜਿਨ੍ਹਾਂ ਨੂੰ ਪੁੱਛੇ ਜਾਣ ਦੀ ਲੋੜ ਹੈ। ਇਹ ਉਦੋਂ ਪੁੱਛੇ ਜਾ ਸਕਦੇ ਹਨ, ਜਦੋਂ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਸੱਦਿਆ ਜਾਵੇ।’’

ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ।

ਖੜਗੇ ਨੇ ਕਿਹਾ, ‘‘ਸਾਡੀ ਹਵਾਈ ਸੈਨਾ ਦੇ ਪਾਇਲਟ ਦੁਸ਼ਮਣ ਨਾਲ ਲੜਦਿਆਂ ਆਪਣੀ ਜਾਨ ਜੋਖ਼ਿਮ ਵਿੱਚ ਪਾ ਰਹੇ ਸਨ। ਸਾਡਾ ਕੁੱਝ ਨੁਕਸਾਨ ਹੋਇਆ ਹੈ ਪਰ ਸਾਡੇ ਪਾਇਲਟ ਸੁਰੱਖਿਅਤ ਹਨ, ਅਸੀਂ ਉਨ੍ਹਾਂ ਦੀ ਦ੍ਰਿੜਤਾ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ। ਹਾਲਾਂਕਿ ਇੱਕ ਵਿਆਪਕ ਰਣਨੀਤਕ ਸਮੀਖਿਆ ਸਮੇਂ ਦੀ ਮੰਗ ਹੈ।’’

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ X ’ਤੇ ਇੱਕ ਪੋਸਟ ’ਚ ਕਿਹਾ, ‘‘29 ਜੁਲਾਈ, 1999 ਨੂੰ ਤਤਕਾਲੀ ਵਾਜਪਈ ਸਰਕਾਰ ਨੇ ਭਾਰਤ ਦੇ ਰਣਨੀਤਕ ਮਾਮਲਿਆਂ ਦੇ ਮਾਹਿਰ ਕੇ. ਸੁਰਬਾਮਨੀਅਮ, ਜਿਨ੍ਹਾਂ ਦੇ ਪੁੱਤਰ ਹੁਣ ਸਾਡੇ ਵਿਦੇਸ਼ ਮੰਤਰੀ ਹਨ, ਦੀ ਪ੍ਰਧਾਨਗੀ ’ਚ ਕਾਰਗਿਲ ਸਮੀਖਿਆ ਕਮੇਟੀ ਬਣਾਈ ਸੀ। ਇਹ ਕਾਰਗਿਲ ਯੁੱਧ ਸਮਾਪਤ ਹੋਣ ਦੇ ਠੀਕ ਤਿੰਨ ਦਿਨ ਬਾਅਦ ਦੀ ਗੱਲ ਹੈ।’’

ਉਨ੍ਹਾਂ ਕਿਹਾ ਕਿ ਇਸ ਕਮੇਟੀ ਨੇ ਪੰਜ ਮਹੀਨਿਆਂ ਮਗਰੋਂ ਆਪਣੀ ਵਿਸਥਾਰਤ ਰਿਪੋਰਟ ਸੌਂਪੀ ਸੀ ਅਤੇ ‘From Surprise to Reckoning’ ਸਿਰਲੇਖ ਵਾਲੀ ਰਿਪੋਰਟ ਨੂੰ ਅੰਸ਼ਿਕ ਸੋਧਾਂ ਮਗਰੋਂ 23 ਫਰਵਰੀ, 2000 ਨੂੰ ਸੰਸਦ ਦੇ ਦੋਵਾਂ ਸਦਨਾਂ ’ਚ ਰੱਖਿਆ ਗਿਆ ਸੀ।

ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਕੀ ਹੁਣ ਸੀਡੀਐੱਸ ਨੇ ਸਿੰਗਾਪੁਰ ਵਿੱਚ ਜੋ ਖੁਲਾਸਾ ਕੀਤਾ ਹੈ, ਉਸ ਸਬੰਧੀ ਮੋਦੀ ਸਰਕਾਰ ਵੀ ਅਜਿਹਾ ਹੀ ਕਦਮ ਚੁੱਕੇਗੀ।

ਕਾਂਗਰਸ ਨੇਤਾ ਨੇ ਇੱਕ X ਪੋਸਟ ’ਚ ਦਾਅਵਾ ਕੀਤਾ, ‘‘11 ਸਾਲਾਂ ਤੋਂ ਜਾਰੀ ਅਣਐਲਾਨੀ ਐਮਰਜੈਂਸੀ ’ਤੇ ਇਹ ਇੱਕ ਅਸਧਾਰਨ ਸਥਿਤੀ ਹੈ ਕਿ ਪ੍ਰਧਾਨ ਮੰਤਰੀ ਨਾ ਤਾਂ ਸੰਸਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਅਤੇ ਨਾ ਹੀ ਸੰਸਦ ਨੂੰ ਭਰੋਸੇ ਵਿੱਚ ਲੈਂਦੇ ਹਨ, ਪਰ ਦੇਸ਼ ਨੂੰ ਅਪਰੇਸ਼ਨ ਸਿੰਧੂਰ ਦੇ ਪਹਿਲੇ ਗੇੜ ਦੀ ਜਾਣਕਾਰੀ ਸਿੰਗਾਪੁਰ ਵਿੱਚ ਦਿੱਤੇ ਗਏ ਸੀਡੀਐੱਸ ਦੇ ਇੰਟਰਵਿਊ ਤੋਂ ਮਿਲਦੀ ਹੈ।’’

ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਪਹਿਲਾਂ ਹੀ ਭਰੋਸੇ ’ਚ ਨਹੀਂ ਲੈ ਸਕਦੇ ਸੀ। -ਪੀਟੀਆਈ

Advertisement
×