ਮੇਰਾ ਭਵਿੱਖ ਕਿ੍ਰਕਟ ਬੋਰਡ ਦੇ ਹੱਥ: ਗੰਭੀਰ
ਦੱਖਣੀ ਅਫਰੀਕਾ ਤੋਂ ਦੂਜਾ ਟੈਸਟ ਹਾਰਨ ਮਗਰੋਂ ‘ਕਲੀਨ ਸਵੀਪ’ ਹੋਈ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਕਥਿਤ ਆਲੋਚਨਾ ਹੋਣ ਲੱਗੀ ਹੈ। ਇਸ ਦਰਮਿਆਨ ਗੰਭੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦਾ ਭਵਿੱਖ ਬੀ ਸੀ ਸੀ...
ਦੱਖਣੀ ਅਫਰੀਕਾ ਤੋਂ ਦੂਜਾ ਟੈਸਟ ਹਾਰਨ ਮਗਰੋਂ ‘ਕਲੀਨ ਸਵੀਪ’ ਹੋਈ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਕਥਿਤ ਆਲੋਚਨਾ ਹੋਣ ਲੱਗੀ ਹੈ। ਇਸ ਦਰਮਿਆਨ ਗੰਭੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦਾ ਭਵਿੱਖ ਬੀ ਸੀ ਸੀ ਆਈ ਦੇ ਹੱਥ ਹੈ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੂਜਾ ਟੈਸਟ ਹਾਰਨ ਤੋਂ ਬਾਅਦ ਉਨ੍ਹਾਂ ਦਾ ਭਵਿੱਖ ਹੁਣ ਬੀ ਸੀ ਸੀ ਆਈ ਵੱਲੋਂ ਲਏ ਜਾਣ ਵਾਲੇ ਫੈਸਲੇ ’ਤੇ ਨਿਰਭਰ ਕਰਦਾ ਹੈ। ਇਸ ਦੌਰਾਨ ਉਨ੍ਹਾਂ ਭਾਰਤੀ ਕ੍ਰਿਕਟ ਟੀਮ ਦਾ ਕੋਚ ਹੋਣ ਨਾਤੇ ਆਪਣੇ ਕਾਰਜਕਾਰ ਦੌਰਾਨ ਭਾਰਤੀ ਟੀਮ ਦੀਆਂ ਸਫਲਤਾਵਾਂ ਵੀ ਗਿਣਵਾਈਆਂ। ਉਨ੍ਹਾਂ ਕਿਹਾ, “ਮੈਂ ਉਹੀ ਹਾਂ ਜਿਸ ਦੀ ਸਿਖਲਾਈ ਅਧੀਨ ਟੀਮ ਨੇ ਇੰਗਲੈਂਡ ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਹਾਲ ਹੀ ਵਿੱਚ ਹੋਈ ਹਾਰ ਲਈ ਸਾਰੀ ਟੀਮ ਜ਼ਿੰਮੇਵਾਰ ਹੈ, ਪਰ ਇਸ ਦੀ ਸ਼ੁਰੂਆਤ ਮੇਰੇ ਤੋਂ ਹੁੰਦੀ ਹੈ।” ਗੰਭੀਰ ਦੀ ਅਗਵਾਈ ਵਿੱਚ ਭਾਰਤ ਨੇ 18 ਟੈਸਟਾਂ ਵਿੱਚੋਂ 10 ਟੈਸਟ ਮੈਚ ਹਾਰੇ ਹਨ।
ਦੱਖਣੀ ਅਫਰੀਕਾ ਦੇ ਕੋਚ ਦੀ ਟਿੱਪਣੀ ਮਗਰੋਂ ਵਿਵਾਦ
ਦੱਖਣੀ ਅਫਰੀਕਾ ਦੇ ਕੋਚ ਸ਼ੁਕਰੀ ਕੋਨਰਾਡ ਵੱਲੋਂ ਭਾਰਤੀ ਕ੍ਰਿਕਟ ਟੀਮ ਲਈ ਕੀਤੀ ਗਈ ਵਿਵਾਦਤ ਟਿੱਪਣੀ ਮਗਰੋਂ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਕਿਹਾ ਕਿ ਸ਼ੁਕਰੀ ਆਪਣੀ ਟਿੱਪਣੀ ’ਤੇ ਜ਼ਰੂਰ ਵਿਚਾਰ ਕਰਨਗੇ। ਦੱਖਣੀ ਅਫਰੀਕਾ ਤੇ ਭਾਰਤ ਦੇ ਦੋ ਸਾਬਕਾ ਖਿਡਾਰੀ ਅਨਿਲ ਕੰਬਲੇ ਤੇ ਡੇਲ ਸਟੇਨ ਨੇ ਕੋਨਰਾਡ ਵੱਲੋਂ ਭਾਰਤੀ ਕ੍ਰਿਕਟ ਟੀਮ ਲਈ ‘ਗਰੋਵਲ’ ਸ਼ਬਦ ਵਰਤਣ ’ਤੇ ਵਿਰੋਧ ਜਤਾਇਆ ਹੈ।

