DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਚਮਤਕਾਰੀ’ Seat 11A ਉਤੇ ਪਹਿਲਾਂ ਵੀ ਹਵਾਈ ਹਾਦਸੇ ਦੌਰਾਨ ਬਚੀ ਸੀ ਮੁਸਾਫ਼ਰ ਦੀ ਜਾਨ

Seat 11A: The spine-chilling link between two plane crash survivors
  • fb
  • twitter
  • whatsapp
  • whatsapp
featured-img featured-img
ਵਿਸ਼ਵਾਸ਼ ਕੁਮਾਰ ਰਮੇਸ਼ ਅਤੇ ਥਾਈ ਅਦਾਕਾਰ ਅਤੇ ਪੌਪ ਗਾਇਕ ਜੇਮਜ਼ ਰੁਆਂਗਸਾਕ
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 14 ਜੂਨ

Advertisement

ਬੀਤੇ ਵੀਰਵਾਰ ਨੂੰ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਵਿਚ ਵਾਲ-ਵਾਲ ਬਚੇ ਸੀਟ ਨੰਬਰ 11ਏ ਉਤੇ ਬੈਠੇ ਖ਼ੁਸ਼ਕਿਸਮਤ ਮੁਸਾਫ਼ਰ ਵਿਸ਼ਵਾਸ਼ ਕੁਮਾਰ ਰਮੇਸ਼ ਦੇ ਇੰਝ ਬਚ ਜਾਣ ਦੀ ਘਟਨਾ ਨੇ ਇਸੇ ਨੰਬਰ ਵਾਲੀ ਸੀਟ ਉਤੇ ਬੈਠਿਆਂ ਕਰੀਬ 26 ਸਾਲ ਪਹਿਲਾਂ ਵੀ ਚਮਤਕਾਰੀ ਢੰਗ ਨਾਲ ਬਚੇ ਇਕ ਹੋਰ ਮੁਸਾਫ਼ਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਉਦੋਂ ਇਹ ਬਚਾਅ ਹੋਇਆ ਸੀ ਥਾਈ ਅਦਾਕਾਰ ਅਤੇ ਪੌਪ ਗਾਇਕ ਜੇਮਜ਼ ਰੁਆਂਗਸਾਕ (Thai actor and pop singer James Ruangsak) ਦਾ। ਇਹ ਹੈਰਾਨੀਜਨਕ ਖ਼ੁਲਾਸਾ ਖ਼ੁਦ ਰੁਆਂਗਸਾਕ ਨੇ ਇਕ ਫੇਸਬੁੱਕ ਪੋਸਟ ਰਾਹੀਂ ਸਾਂਝਾ ਕੀਤਾ ਹੈ।

ਚੰਗੀ ਕਿਸਮਤ ਦਾ ਪ੍ਰਗਟਾਵਾ ਕਰਦੀ ਦੋ ਜਹਾਜ਼ ਹਾਦਸਿਆਂ ਦੀ ਇਹ ਦਾਸਤਾਨ ਸੀਟ ਨੰਬਰ 11ਏ ਨਾਲ ਇਕ ਅਜੀਬ ਸਾਂਝ ਬਿਆਨ ਕਰਦੀ ਹੈ। ਇੱਕ ਹਾਦਸਾ ਹਾਲ ਹੀ ’ਚ ਭਾਰਤ ਵਿੱਚ ਹੋਇਆ ਤੇ ਦੂਜਾ ਕਾਫੀ ਸਮਾਂ ਪਹਿਲਾਂ ਥਾਈਲੈਂਡ ’ਚ ਵਾਪਰਿਆ।

ਜੇਮਜ਼ ਰੁਆਂਗਸਾਕ 1998 ’ਚ ਥਾਈ ਏਅਰਵੇਅਜ਼ ਦੀ ਫਲਾਈਟ ਟੀਜੀ 261 (Thai Airways Flight TG261) ਦੇ ਦੁੱਖਦਾਈ ਹਾਦਸੇ ’ਚ ਬਚੇ ਲੋਕਾਂ ਵਿੱਚੋਂ ਇੱਕ ਹੈ। ਇਸ ਹਾਦਸੇ ’ਚ 101 ਲੋਕ ਮਾਰੇ ਗਏ ਸਨ। ਉਸ ਦਿਨ ਉਸ ਦੀ ਸੀਟ 11A ਸੀ। ਉਹੀ ਸੀਟ ਜਿਸ ’ਤੇ ਅਹਿਮਦਾਬਾਦ ਜਹਾਜ਼ ਹਾਦਸੇ ਦੌਰਾਨ ਵਿਸ਼ਵਾਸ ਬੈਠਾ ਸੀ।

ਥਾਈ ਏਅਰਵੇਜ਼ ਦੀ ਉਡਾਣ ਦੱਖਣੀ ਥਾਈਲੈਂਡ ’ਚ ਉਤਰਦੇ ਸਮੇਂ ਇੱਕ ਦਲਦਲ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ’ਚ ਸਿਰਫ਼ 45 ਲੋਕ ਹੀ ਬਚੇ ਸਨ ਜਿਨ੍ਹਾਂ ਵਿੱਚੋਂ ਜੇਮਜ਼ ਰੁਆਂਗਸਾਕ ਇੱਕ ਸੀ। ਜੇਮਜ਼ ਉਸ ਸਮੇਂ ਇੱਕ ਉਭਰਦਾ ਸਿਤਾਰਾ ਸੀ। ਉਹ ਹੈਰਾਨ ਹੈ ਕਿ 26 ਸਾਲਾਂ ਬਾਅਦ ਇਕ ਵਾਰ ਫਿਰ ਇੱਕ ਚਮਤਕਾਰੀ ਬਚਾਅ ਹੋਇਆ ਹੈ ਤੇ ਇਸ ਵਾਰ ਵੀ ਸੀਟ ਹੈ 11ਏ ਹੀ ਸੀ।

ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤ ’ਚ ਹੋਏ ਜਹਾਜ਼ ਹਾਦਸੇ ’ਚ ਸਿਰਫ਼ ਇਕ ਵਿਅਕਤੀ ਦਾ ਹੀ ਬਚਾਅ ਹੋਇਆ ਤੇ ਉਹ ਵੀ ਮੇਰੇ ਵਾਂਗ 11ਏ ਸੀਟ ’ਤੇ ਬੈਠਾ ਸੀ। ਇਸ ਹੈਰਾਨੀਜਨਕ ਸੰਜੋਗ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਬਹੁਤ ਸਾਰੇ ਲੋਕ 11ਏ ਨੂੰ ‘ਚਮਤਕਾਰੀ ਸੀਟ’ ਕਹਿ ਰਹੇ ਹਨ।

Advertisement
×