DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਪਿਲ ਸ਼ਰਮਾ ਦੇ ਕੈਫੇ ’ਤੇ ਮੁੜ ਹਮਲਾ

ਸਰੀ ਸਥਿਤ ਕੈਫੇ ’ਤੇ ਮਹੀਨੇ ’ਚ ਦੂਜੀ ਵਾਰ ਗੋਲੀਬਾਰੀ; ਗੈਂਗਸਟਰ ਗੋਲਡੀ ਢਿੱਲੋਂ ਨੇ ਹਮਲੇ ਦੀ ਲਈ ਜ਼ਿੰਮੇਵਾਰੀ

  • fb
  • twitter
  • whatsapp
  • whatsapp
Advertisement
ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਬੌਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ’ਤੇ ਅੱਜ ਦੂਜੀ ਵਾਰ ਹਮਲਾ ਕਰਦਿਆਂ ਸਵੇਰੇ ਤੜਕੇ ਗੋਲੀਆਂ ਚਲਾਈਆਂ ਗਈਆਂ।

ਸਥਾਨਕ ਨਿਵਾਸੀਆਂ ਦੇ ਅਨੁਸਾਰ 85 ਐਵੇਨਿਊ ਅਤੇ ਸਕਾਟ ਰੋਡ ਦੇ ਚੌਰਾਹੇ ’ਤੇ ਸਥਿਤ ਕੈਫੇ, KAP'S Cafe ’ਤੇ ਸਵੇਰੇ 4:30 ਵਜੇ ਹਮਲਾ ਕੀਤਾ ਗਿਆ। ਜਦੋਂ ਕਿ ਪੁਲੀਸ ਤੋਂ ਵੇਰਵਿਆਂ ਦੀ ਅਜੇ ਉਡੀਕ ਹੈ, ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਕੈਫੇ ਨੂੰ ਹੋਏ ਨੁਕਸਾਨ ਦੇ ਵੇਰਵਿਆਂ ਦੀ ਵੀ ਉਡੀਕ ਹੈ।

Advertisement

ਸੋਸ਼ਲ ਮੀਡੀਆ ’ਤੇ ਗੈਂਗਸਟਰ ਗੋਲਡੀ ਢਿੱਲੋਂ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਦਾ ਹੈ, ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਸੋਸ਼ਲ ਮੀਡੀਆ ’ਤੇ ਇੱਕ ਅਣ-ਪ੍ਰਮਾਣਿਤ ਪੋਸਟ ਅਨੁਸਾਰ ‘‘ਜੈ ਸ਼੍ਰੀ ਰਾਮ। ਸਤਿ ਸ਼੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਸਰੀ ਵਿੱਚ ਕਪਿਲ ਸ਼ਰਮਾ ਦੇ KAP'S Cafe ਵਿੱਚ ਅੱਜ ਹੋਈ ਗੋਲੀਬਾਰੀ ਦਾ ਦਾਅਵਾ ਗੋਲਡੀ ਢਿੱਲੋਂ ਨੇ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਅਸੀਂ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਹ ਫਿਰ ਵੀ ਜਵਾਬ ਨਹੀਂ ਦਿੰਦਾ ਹੈ, ਤਾਂ ਅਸੀਂ ਜਲਦੀ ਹੀ ਮੁੰਬਈ ਵਿੱਚ ਅਗਲੀ ਕਾਰਵਾਈ ਕਰਾਂਗੇ।’’

Advertisement

ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਘੱਟੋ-ਘੱਟ ਛੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਇਮਾਰਤ ਦੀਆਂ ਖਿੜਕੀਆਂ ਨੁਕਸਾਨੀਆਂ ਗਈਆਂ। ਆਸ-ਪਾਸ ਰਹਿਣ ਵਾਲੇ ਇੱਕ ਨਿਵਾਸੀ ਬੌਬ ਸਿੰਘ ਦੇ ਹਵਾਲੇ ਨਾਲ 1130 NewsRadio ਨੇ ਕਿਹਾ, ‘‘ਮੈਂ ਇਸ ਸਭ ਆਪਣੇ ਵਿਹੜੇ ਤੋਂ ਦੇਖਿਆ। ਮੈਂ ਗੋਲੀਆਂ ਚੱਲਦੀਆਂ ਸੁਣੀਆਂ, ਜਿਵੇਂ ਕਿ ਪੰਜ ਜਾਂ ਛੇ ਗੋਲੀਆਂ ਅਤੇ ਫਿਰ ਪੁਲੀਸ ਆਈ।’’

ਇੱਕ ਹੋਰ ਨਿਵਾਸੀ ਦੇ ਹਵਾਲੇ ਨਾਲ ਰੇਡੀਓ ਨੇ ਕਿਹਾ, ‘‘ਸਵੇਰੇ 4:35 ਵਜੇ, ਸਾਨੂੰ ਅੱਠ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ - ਇਹ ਆਤਿਸ਼ਬਾਜ਼ੀ ਨਹੀਂ ਸੀ। ਅਤੇ ਫਿਰ ਮੈਂ ਕੁੱਤਿਆਂ ਨਾਲ ਉੱਠਿਆ ਅਤੇ ਮੈਨੂੰ ਇਲਾਕੇ ਵਿੱਚ ਸਾਇਰਨ ਸੁਣਾਈ ਦੇ ਰਹੇ ਸਨ। ਇਹ ਆਵਾਜ਼ਾਂ ਉਸੇ ਦੂਰੀ ਤੋਂ ਆ ਰਹੀਆਂ ਸੀ ਜਿੱਥੋਂ ਕੁਝ ਹਫ਼ਤੇ ਪਹਿਲਾਂ ਉਸ KAP'S Cafe ’ਤੇ ਗੋਲੀਬਾਰੀ ਹੋਈ ਸੀ। ਜਦੋਂ ਮੈਂ ਗੱਡੀ ਚਲਾ ਕੇ ਉੱਥੋਂ ਲੰਘਿਆ, ਤਾਂ ਇਹ ਲਗਭਗ ਇੱਕ ਬਲਾਕ ਲਈ ਬੰਦ ਹੈ ਅਤੇ ਉੱਥੇ ਸਿਰਫ਼ ਐਮਰਜੈਂਸੀ ਵਾਹਨ ਹਨ।’’

10 ਜੁਲਾਈ ਨੂੰ ਸਵੇਰੇ 1:50 ਵਜੇ ਦੇ ਕਰੀਬ ਇੱਕ ਅਜਿਹਾ ਹੀ ਹਮਲਾ ਹੋਇਆ ਸੀ। KAP'S Cafe ’ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਕੈਫੇ ਦੀਆਂ ਖਿੜਕੀਆਂ ਵਿੱਚ ਘੱਟੋ-ਘੱਟ ਨੌਂ ਤੋਂ ਬਾਰਾਂ ਗੋਲੀਆਂ ਦੇ ਛੇਕ ਦਿਖਾਈ ਦੇ ਰਹੇ ਸਨ। ਜਦੋਂ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਜਰਮਨੀ-ਅਧਾਰਤ ਸੰਚਾਲਕ ਅਤੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਦੀ ਸੂਚੀ ਵਿੱਚ ਇੱਕ ਲੋੜੀਂਦੇ ਅਤਿਵਾਦੀ ਹਰਜੀਤ ਸਿੰਘ ਲਾਡੀ ਨੇ ਉਦੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਸਥਾਨਕ ਪੁਲੀਸ ਨੇ ਅਜੇ ਵੀ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।

KAP'S Cafe ਨੇ ਇੰਸਟਾਗ੍ਰਾਮ ’ਤੇ ਇੱਕ ਬਿਆਨ ਜਾਰੀ ਕਰਦਿਆਂ ਸਦਮੇ ਦਾ ਪ੍ਰਗਟਾਵਾ ਕੀਤਾ ਸੀ ਪਰ ਨਾਲ ਹੀ ਇਹ ਕਿਹਾ, “ਅਸੀਂ ਸੁਆਦੀ ਕੌਫੀ ਅਤੇ ਦੋਸਤਾਨਾ ਗੱਲਬਾਤ ਰਾਹੀਂ ਨਿੱਘ, ਭਾਈਚਾਰਾ ਅਤੇ ਖੁਸ਼ੀ ਲਿਆਉਣ ਦੀ ਉਮੀਦ ਨਾਲ ਕੈਪਸ ਕੈਫੇ ਖੋਲ੍ਹਿਆ। ਉਸ ਸੁਪਨੇ ਨਾਲ ਹਿੰਸਾ ਦਾ ਮੇਲ ਹੋਣਾ ਦਿਲ ਤੋੜਨ ਵਾਲਾ ਹੈ। ਅਸੀਂ ਇਸ ਸਦਮੇ ਨੂੰ ਸੰਭਾਲ ਰਹੇ ਹਾਂ, ਪਰ ਅਸੀਂ ਹਾਰ ਨਹੀਂ ਮੰਨ ਰਹੇ।”

ਵਿਵਾਦਪੂਰਨ ਨਾਮਜ਼ਦ ਅਤਿਵਾਦੀ ਅਤੇ SFJ ਨੇਤਾ, ਗੁਰਪਤਵੰਤ ਸਿੰਘ ਪੰਨੂ ਨੇ ਬਾਅਦ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦਿੰਦਿਆਂ ਕਿਹਾ ਸੀ, ‘‘ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ’ ਅਤੇ ਉਸ ਨੂੰ ‘ਆਪਣੀ ਖੂਨ ਦੀ ਕਮਾਈ ਹਿੰਦੁਸਤਾਨ ਵਾਪਸ ਲੈ ਜਾਣ’ ਲਈ ਕਿਹਾ ਸੀ।

10 ਜੁਲਾਈ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਖੁੱਲ੍ਹਿਆ ਕੈਫੇ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ 20 ਜੁਲਾਈ ਨੂੰ ਮੁੜ ਖੁੱਲ੍ਹਿਆ ਸੀ।

ਇਸੇ ਦੌਰਾਨ ਬਿਆਨ ਵਿੱਚ ਸਰੀ ਪੁਲੀਸ ਨੇ ਖੁਲਾਸਾ ਕੀਤਾ ਕਿ ਉਸ ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ (FLIS) ਟੀਮ ਨੇ ਘਟਨਾ ਦੀ ਜਾਂਚ ਸੰਭਾਲ ਲਈ ਹੈ। ਬਿਆਨ ਵਿੱਚ ਕਿਹਾ ਗਿਆ ਕਿ ਕਈ SPS ਪੁਲੀਸ ਸਰੋਤਾਂ ਅਤੇ ਡੈਲਟਾ ਪੁਲੀਸ ਵਿਭਾਗ ਦੀਆਂ ਇਕਾਈਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪੁਸ਼ਟੀ ਕੀਤੀ ਕਿ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਖਿੜਕੀਆਂ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ ਪਰ ਖੁਸ਼ਕਿਸਮਤੀ ਨਾਲ ਇਮਾਰਤ ਵਿੱਚ ਮੌਜੂਦ ਸਟਾਫ ਜ਼ਖਮੀ ਨਹੀਂ ਹੋਇਆ।

Advertisement
×