DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈਪੀਐੱਲ: ਇੱਜ਼ਤ ਬਚਾਉਣ ਲਈ ਭਿੜਨਗੇ ਸੁਪਰਕਿੰਗਜ਼ ਤੇ ਰੌਇਲਜ਼

ਜਿੱਤ ਨਾਲ ਆਪਣੀ ਮੁਹਿੰਮ ਖ਼ਤਮ ਕਰਨਾ ਚਾਹੇਗਾ ਰਾਜਸਥਾਨ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 19 ਮਈ

ਪਲੇਆਫ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਅਤੇ ਆਖਰੀ ਦੋ ਸਥਾਨਾਂ ’ਤੇ ਚੱਲ ਰਹੀਆਂ ਚੇੱਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਉਨ੍ਹਾਂ ਦੀਆਂ ਨਜ਼ਰਾਂ ਇਹ ਮੁਕਾਬਲਾ ਜਿੱਤ ਕੇ ਆਪਣੀ ਇੱਜ਼ਤ ਬਚਾਉਣ ’ਤੇ ਟਿਕੀਆਂ ਹੋਣਗੀਆਂ। ਭਲਕ ਦਾ ਇਹ ਮੈਚ ਰੌਇਲਜ਼ ਲਈ 2025 ਸੀਜ਼ਨ ਦਾ ਆਖ਼ਰੀ ਮੈਚ ਹੈ। ਟੀਮ ਕੋਲ ਇਸ ਸੀਜ਼ਨ ਵਿੱਚ ਦਿਖਾਉਣ ਲਈ ਕੁਝ ਨਹੀਂ ਹੈ। ਨਿਲਾਮੀ ਦੌਰਾਨ ਖ਼ਰਾਬ ਗੇਂਦਬਾਜ਼ੀ ਦੀ ਚੋਣ ਕਾਰਨ ਜੈਪੁਰ ਦੀ ਟੀਮ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਰੌਇਲਜ਼ ਦਸ ਟੀਮਾਂ ਦੀ ਸੂਚੀ ਵਿੱਚ ਜੇ ਨੌਵੇਂ ਸਥਾਨ ’ਤੇ ਹੈ ਤਾਂ ਇਸ ਦਾ ਮੁੱਖ ਕਾਰਨ ਗੇਂਦਬਾਜ਼ਾਂ ਦਾ ਔਸਤ ਪ੍ਰਦਰਸ਼ਨ ਅਤੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ’ਤੇ ਉਸ ਦੀ ਸਭ ਤੋਂ ਵੱਧ ਨਿਰਭਰਤਾ ਹੈ। ਜੋਸ ਬਟਲਰ ਦੇ ਟੀਮ ਤੋਂ ਬਾਹਰ ਜਾਣ ਅਤੇ ਜੋਫਰਾ ਆਰਚਰ ਦੇ ਮਾੜੇ ਪ੍ਰਦਰਸ਼ਨ ਕਾਰਨ ਰੌਇਲਜ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਟੀਮ ’ਤੇ ਦਬਾਅ ਬਣਾਉਣ ਦੀ ਸਮਰੱਥਾ ਰੱਖਣ ਵਾਲੇ ਚੰਗੇ ਗੇਂਦਬਾਜ਼ ਦੀ ਘਾਟ ਵੀ ਟੀਮ ਦੀ ਵੱਡੀ ਕਮਜ਼ੋਰੀ ਰਹੀ ਹੈ। ਜੇ ਮੁੰਬਈ ਇੰਡੀਅਨਜ਼ ਦੀ ਟੀਮ ਵਾਪਸੀ ਕਰਨ ਵਿੱਚ ਸਫਲ ਰਹੀ ਤਾਂ ਇਸਦਾ ਸਭ ਤੋਂ ਵੱਡਾ ਕਾਰਨ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਟ੍ਰੈਂਟ ਬੋਲਟ ਸਨ। ਜੇ ਗੁਜਰਾਤ ਟਾਈਟਨਸ ਮਜ਼ਬੂਤ ​​ਸਥਿਤੀ ਵਿੱਚ ਹੈ ਤਾਂ ਇਹ ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਦੇ ਕਾਰਨ ਹੈ। ਉਨ੍ਹਾਂ ਦੋਵਾਂ ਨੇ ਮਿਲ ਕੇ 30 ਤੋਂ ਵੱਧ ਵਿਕਟਾਂ ਲਈਆਂ ਹਨ। ਰੌਇਲਜ਼ ਟੀਮ ਨਾਲ ਮੌਜੂਦਾ ਸੀਜ਼ਨ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਟੀਮ ਸਨਮਾਨ ਲਈ ਖੇਡ ਸਕਦੀ ਹੈ ਅਤੇ ਜਿੱਤ ਨਾਲ ਆਪਣੀ ਮੁਹਿੰਮ ਖ਼ਤਮ ਕਰ ਸਕਦੀ ਹੈ। ਚੇਨਈ ਸੁਪਰਕਿੰਗਜ਼ ਦੀ ਟੀਮ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਮੌਜੂਦਾ ਸੀਜ਼ਨ ’ਚ ਪਰਖੇ ਹੋਏ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਉਸਦਾ ਪੁਰਾਣਾ ਫਾਰਮੂਲਾ ਪੂਰੀ ਤਰ੍ਹਾਂ ਫੇਲ੍ਹ ਰਿਹਾ ਜਿਸ ਕਾਰਨ ਟੀਮ ਦਾ ਪ੍ਰਦਰਸ਼ਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੁਪਰਕਿੰਗਜ਼ ਨੂੰ ਰਾਹੁਲ ਤ੍ਰਿਪਾਠੀ ਅਤੇ ਦੀਪਕ ਹੁੱਡਾ ਤੋਂ ਕਾਫ਼ੀ ਉਮੀਦਾਂ ਸਨ। ਸੁਪਰਕਿੰਗਜ਼ ਨੂੰ ਅਗਲੀ ਨਿਲਾਮੀ ਦੌਰਾਨ ਆਪਣੇ ਬੱਲੇਬਾਜ਼ੀ ’ਚ ਸੁਧਾਰ ਕਰਨਾ ਹੋਵੇਗਾ। ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। -ਪੀਟੀਆਈ

Advertisement

Advertisement
×