DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਦਾ 31 ਮਾਰਚ ਤੱਕ ਨਕਸਲਵਾਦ ਤੋਂ ਮੁਕਤ ਹੋਣਾ ਤੈਅ: ਸ਼ਾਹ

Historic breakthrough in anti-Naxal ops; India sure to be Naxal-free by Mar 31, 2026: Amit Shah; ਨਕਸਲ ਵਿਰੋਧੀ ਮੁਹਿੰਮ ਨੂੰ ਇਤਿਹਾਸਕ ਸਫ਼ਲਤਾ ਮਿਲੀ
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 14 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ-ਤਿਲੰਗਾਨਾ ’ਤੇ ਕਰੇਰਗੁੱਟਾ ਪਹਾੜੀਆਂ Karregutta hills ਵਿੱਚ 31 notorious Naxalites ਨੂੰ ਢੇਰ ਕਰਕੇ ਦੇਸ਼ ਨੂੰ ਨਕਸਲ ਮੁਕਤ ਬਣਾਉਣ ਦੇ ਸੰਕਲਪ ਦੀ ਦਿਸ਼ਾ ’ਚ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ।

Advertisement

ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਦੇਸ਼ ’ਚੋਂ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ।

ਸ਼ਾਹ ਨੇ ਐਕਸ ’ਤੇ ਲਿਖਿਆ, ‘‘ਮੈਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਭਰੋਸ ਦਿਵਾਉਂਦਾ ਹਾਂ ਕਿ 31 ਮਾਰਚ, 2026 ਤੱਕ ਭਾਰਤ ਨਿਸ਼ਚਿਤ ਤੌਰ ’ਤੇ ਨਕਸਲ ਮੁਕਤ ਹੋਵੇਗਾ।’’

ਗ੍ਰਹਿ ਮੰਤਰੀ ਨੇ ਕਿਹਾ ਕਿ ਨਕਸਲ ਮੁਕਤ ਭਾਰਤ ਦੇ ਟੀਚੇ ’ਚ ਸਫ਼ਲਤਾ ਹਾਸਲ ਕਰਦਿਆਂ ਸੁਰੱਖਿਆ ਬਲਾਂ ਨੇ ਨਕਸਲਵਾਦ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਦੌਰਾਨ ਛੱਤੀਸਗੜ੍ਹ-ਤਿਲੰਗਾਨਾ ਸਰਹੱਦ ’ਤੇ ਕਰੇਰਗੱਟਾ ਪਹਾੜੀਆਂ ’ਚ 31 ਨਕਸਲੀ ਮਾਰ ਮੁਕਾਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਹਾੜੀਆਂ ’ਤੇ ਕਦੇ ਲਾਲ ਆਤੰਕ ਦਾ ਰਾਜ ਸੀ, ਉੱਥੇ ਹੁਣ ਤਿਰੰਗਾ ਲਹਿਰਾ ਰਿਹਾ ਹੈ। -ਪੀਟੀਆਈ

Advertisement
×