DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Pak Tensions: ਭਾਰਤ-ਤੁਰਕੀ ਸਬੰਧਾਂ ’ਚ ਕੁੜੱਤਣ ਕਾਰਨ ਸੇਲੇਬੀ ਦੇ ਸ਼ੇਅਰ ਮੂੰਧੇ ਮੂੰਹ ਡਿੱਗੇ

ਤੁਰਕੀ ਦੂਤਾਵਾਸ ਨੂੰ ਵਿਰੋਧ ਦਾ ਕਰਨਾ ਪੈ ਰਿਹਾ ਹੈ ਸਾਹਮਣਾ; Celebi’s stock crashes, Turkish Embassy faces protest as India-Turkiye ties sour; ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਕੰਪਨੀ ਦੇ ਸੰਚਾਲਨ ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਅਚਾਨਕ ਫ਼ੈਸਲੇ ਤੋਂ ਬਾਅਦ ਦੋ ਦਿਨਾਂ ’ਚ ਸੇਲੇਬੀ ਏਵੀਏਸ਼ਨ ਹੋਲਡਿੰਗ ਦੇ ਸ਼ੇਅਰ ਲਗਭਗ 20 ਫ਼ੀਸਦੀ ਡਿੱਗੇ
  • fb
  • twitter
  • whatsapp
  • whatsapp
featured-img featured-img
ਸਵਦੇਸ਼ੀ ਜਾਗਰਣ ਮੰਚ ਦੇ ਮੈਂਬਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਤੁਰਕੀ ਦੂਤਾਵਾਸ ਅੱਗੇ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 16 ਮਈ

Advertisement

ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਤੁਰਕੀ ਆਧਾਰਿਤ ਸੇਲੇਬੀ ਏਵੀਏਸ਼ਨ ਹੋਲਡਿੰਗ ਦੇ ਸੰਚਾਲਨ ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਅਚਾਨਕ ਲਏ ਗਏ ਫ਼ੈਸਲੇ ਮਗਰੋਂ ਕੰਪਨੀ ਦੇ ਸ਼ੇਅਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 20 ਫ਼ੀਸਦੀ ਡਿੱਗ ਗਏ।

ਨਿਵੇਸ਼ਕਾਂ ਨੂੰ ਦਿੱਤੇ ਇੱਕ ਬਿਆਨ ਅਨੁਸਾਰ ਇਸਤਾਂਬੁਲ ਹੈੱਡਕੁਆਰਟਰ ਤੋਂ ਕੰਮ-ਕਾਜ ਸੰਭਾਲ ਰਹੀ ਕੰਪਨੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਕਾਰਵਾਈ ਨੂੰ ਚੁਣੌਤੀ ਦੇਣ ਲਈ ‘ਸਾਰੇ ਪ੍ਰਸ਼ਾਸਕੀ ਅਤੇ ਕਾਨੂੰਨੀ ਦਾਅ-ਪੇਚ ਲਾਵੇਗੀ।’

ਇਸ ਤੋਂ ਪਹਿਲਾਂ ਦਿਨ ਸਮੇਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਚਾਣਕਿਆਪੁਰੀ ਵਿੱਚ ਇਕੱਠੇ ਹੋ ਕੇ ਤੁਰਕੀ ਦੇ ਦੂਤਾਵਾਸ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ ਅਤੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ।

ਭਾਰਤ ਨਾਲ ਜੰਗ ਦੌਰਾਨ ਤੁਰਕੀ ਦੇ ਪਾਕਿਸਤਾਨ ਨੂੰ ਦਿੱਤੇ ਗਏ ਸਮਰਥਨ ਕਾਰਨ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਤੁਰਕੀ ’ਤੇ ਭਾਰਤ ਨਾਲ ਧੋਖਾ ਕਰਨ ਦਾ ਦੋਸ਼ ਲਾਇਆ, ਜਿਸ ਵਿੱਚ ਉਨ੍ਹਾਂ ਪਾਕਿਸਤਾਨ ਨੂੰ ਡਰੋਨ ਸਪਲਾਈ ਕਰਨ ਦਾ ਹਵਾਲਾ ਦਿੱਤਾ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਭਾਰਤੀ ਫ਼ੌਜਾਂ ਖ਼ਿਲਾਫ਼ ਹਾਲ ਹੀ ਵਿੱਚ ਹੋਏ ਹਮਲਿਆਂ ਦੌਰਾਨ ਵਰਤਿਆ ਗਿਆ ਸੀ।

ਸਵਦੇਸ਼ੀ ਜਾਗਰਣ ਮੰਚ ਨਾਲ ਸਬੰਧਿਤ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਤੁਰਕੀ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜਦੋਂ ਭੂਚਾਲ ਤੋਂ ਬਾਅਦ ਉਨ੍ਹਾਂ ਨੂੰ ਲੋੜ ਸੀ ਤਾਂ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹੋਏ ਅਤੇ ਮਦਦ ਭੇਜੀ ਪਰ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਪਾਕਿਸਤਾਨ ਨੂੰ ਡਰੋਨ ਸਪਲਾਈ ਕੀਤੇ, ਜੋ ਸਾਡੇ ’ਤੇ ਹਮਲਾ ਕਰਨ ਲਈ ਵਰਤੇ ਗਏ।’’

ਪ੍ਰਦਰਸ਼ਨਕਾਰੀਆਂ ਨੇ ਫਰਵਰੀ, 2023 ਵਿੱਚ ਸ਼ੁਰੂ ਕੀਤੇ ਗਏ ਭਾਰਤ ਦੇ ਮਨੁੱਖਤਾਵਾਦੀ ਮਿਸ਼ਨ ਅਪਰੇਸ਼ਨ ਦੋਸਤ ਦਾ ਹਵਾਲਾ ਦਿੱਤਾ, ਜਿਸ ਤਹਿਤ ਭੂਚਾਲ ਤੋਂ ਬਾਅਦ ਤੁਰਕੀ ਨੂੰ ਵਿਆਪਕ ਪੱਧਰ ’ਤੇ ਮਦਦ ਮੁਹੱਈਆ ਕਰਵਾਈ ਗਈ ਸੀ। ਇਸ ਮਦਦ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (NDRF) ਦੀਆਂ ਟੀਮਾਂ, ਸੂਹੀਆ ਅਤੇ ਬਚਾਅ ਕੁੱਤਿਆਂ ਦੇ ਦਸਤੇ, ਮੈਡੀਕਲ ਟੀਮਾਂ, ਫੀਲਡ ਹਸਪਤਾਲ, ਦਵਾਈਆਂ, ਰਾਹਤ ਸਮੱਗਰੀ ਅਤੇ ਵਿਸ਼ੇਸ਼ ਉਪਕਰਨ ਸ਼ਾਮਲ ਸਨ।

ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਭਾਰਤ ਨੂੰ ਤੁਰਕੀ ਨਾਲ ਸਾਰੇ ਕੂਟਨੀਤਕ ਸਬੰਧ ਖ਼ਤਮ ਕਰ ਦੇਣੇ ਚਾਹੀਦੇ ਹਨ। ਇਹ ਬਿਲਕੁਲ ਅਸਵੀਕਾਰਨਯੋਗ ਹੈ।’’

ਭਾਰਤ ਪਾਕਿਸਤਾਨ ਦਰਮਿਆਨ ਤਣਾਅ 10 ਮਈ ਨੂੰ ਸਰਹੱਦ ਪਾਰ ਗੋਲੀਬੰਦੀ ਦੀ ਸਹਿਮਤੀ ਮਗਰੋਂ ਟਲ ਗਿਆ ਪਰ ਸੋਸ਼ਲ ਮੀਡੀਆ ਪਲੈਟਫਾਰਮ ਤੁਰਕੀ ਦੇ ਪਾਕਿਸਤਾਨ ਨੂੰ ਦਿੱਤੇ ਗਏ ਬਿਨਾਂ ਸ਼ਰਤ ਸਮਰਥਨ ਤੋਂ ਪ੍ਰੇਸ਼ਾਨ ਹਨ।

ਹਾਲ ਹੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ‘ਤੁਰਕੀ ਅਤੇ ਚੀਨ’ ਵੱਲੋਂ ਸਪਲਾਈ ਕੀਤੇ ਗਏ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਚੀਨ ਤੋਂ ਤੁਰਕੀ ਡਰੋਨ ਅਤੇ PL-15 ਮਿਜ਼ਾਇਲਾਂ ਸ਼ਾਮਲ ਹਨ।

ਦੇਸ਼ ਭਰ ਵਿੱਚ ਤੁਰਕੀ ਦੇ ਸਾਮਾਨ ਅਤੇ ਸੈਰ-ਸਪਾਟੇ ਦੇ ਬਾਈਕਾਟ ਦੀ ਮੰਗ ਵਧ ਗਈ ਹੈ। EaseMyTrip, Cox & Kings, and Ixigo ਵਰਗੇ ਆਨਲਾਈਨ ਪਲੈਟਫਾਰਮਾਂ ਨੇ ਤੁਰਕੀ ਅਤੇ ਚੀਨ ਲਈ ਯਾਤਰਾ ਪੈਕੇਜ ਰੱਦ ਕਰਕੇ ਕਰਾਰਾ ਜਵਾਬ ਦਿੱਤਾ ਹੈ ਅਤੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਯਾਤਰਾ ਕਰਨ ਖ਼ਿਲਾਫ਼ ਐਡਵਾਇਜ਼ਰੀ ਜਾਰੀ ਕੀਤੀ ਹੈ।

ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤ ਸਰਕਾਰ ਨੇ ਵੀਰਵਾਰ ਨੂੰ ਤੁਰਕੀ ਦੀ ਕੰਪਨੀ ਸੇਲੇਬੀ ਏਅਰਪੋਰਟ ਸਰਵਿਸਿਜ਼ ਦੀ ਸੁਰੱਖਿਆ ਮਨਜ਼ੂਰੀ ਰੱਦ ਕਰ ਦਿੱਤੀ ਹੈ।

ਇਹ ਫ਼ਰਮ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ ਅਤੇ ਮੁੰਬਈ, ਦਿੱਲੀ, ਬੰਗਲੂਰੂ, ਹੈਦਰਾਬਾਦ, ਕੋਚੀ, ਗੋਆ (GOX), ਅਹਿਮਦਾਬਾਦ ਅਤੇ ਚੇਨੱਈ ਵਰਗੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਰੈਂਪ ਹੈਂਡਲਿੰਗ, ਯਾਤਰੀ ਅਤੇ ਕਾਰਗੋ ਸੰਚਾਲਨ, ਪੁਲ ਸੰਚਾਲਨ ਅਤੇ ਲਾਊਂਜ਼ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਸੀ।

Advertisement
×