DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਹਰਿਆਣਾ ਦੀ ਯੂਟਿਊਬਰ ਗ੍ਰਿਫ਼ਤਾਰ

Haryana YouTuber arrested on charges of spying for Pakistan; ਐੱਫਆਈਆਰ ਅਨੁਸਾਰ ਮੁਲਜ਼ਮ ਜੋਤੀ ਮਲਹੋਤਰਾ ਨੇ 2023 ਵਿੱਚ ਪਾਕਿਸਤਾਨ ਦੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਖੁਫੀਆ ਏਜੰਸੀਆਂ ਨਾਲ ਸੰਪਰਕ ਬਣਾਏ
  • fb
  • twitter
  • whatsapp
  • whatsapp
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਹਿਸਾਰ, 17 ਮਈ

Advertisement

ਹਿਸਾਰ ਪੁਲੀਸ ਨੇ ਇੱਕ ਟਰੈਵਲ ਵਲੌਗਰ ਅਤੇ ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਕਥਿਤ ਤੌਰ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਕੇਂਦਰੀ ਖੁਫ਼ੀਆ ਏਜੰਸੀ ਤੋਂ ਪ੍ਰਾਪਤ ਜਾਣਕਾਰੀ ਅਤੇ ਹਿਸਾਰ ਪੁਲੀਸ ਦੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਜੋਤੀ ਨੂੰ ਨਿਊ ਅਗਰਸੈਨ ਐਕਸਟੈਂਸ਼ਨ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਿਸਾਰ ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਅਨੁਸਾਰ ਜੋਤੀ ‘ਟਰੈਵਲ ਵਿੱਦ ਜੋ’ ਨਾਮ ਹੇਠ ਇੱਕ ਯੂਟਿਊਬ ਟਰੈਵਲ ਚੈਨਲ ਚਲਾਉਂਦੀ ਹੈ। ਉਸ ਨੇ 2023 ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਖੁਫ਼ੀਆ ਏਜੰਸੀਆਂ ਨਾਲ ਸੰਪਰਕ ਬਣਾਏ ਸਨ।

ਐੱਫਆਈਆਰ ਅਨੁਸਾਰ Jyoti Malhotra ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਗਈ ਸੀ, ਜਿੱਥੇ ਉਹ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨੂੰ ਮਿਲੀ। ਮੁਲਾਕਾਤ ਮਗਰੋਂ ਉਹ ਉਸ ਦੇ ਸੰਪਰਕ ਵਿੱਚ ਰਹੀ ਅਤੇ ਬਾਅਦ ਵਿੱਚ ਦੋ ਵਾਰ ਪਾਕਿਸਤਾਨ ਗਈ। ਆਪਣੀਆਂ ਪਾਕਿਸਤਾਨੀ ਫੇਰੀਆਂ ਦੌਰਾਨ ਉਹ ਅਲੀ ਅਹਵਾਨ ਨਾਂ ਦੇ ਇੱਕ ਵਿਅਕਤੀ ਨੂੰ ਮਿਲੀ, ਜਿਸ ਨੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਪਾਕਿਸਤਾਨ ਦੀਆਂ ਖੁਫ਼ੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਦਾ ਪ੍ਰਬੰਧ ਕਰਵਾਇਆ।

ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਜੋਤੀ ਦੋ ਹੋਰ ਵਿਅਕਤੀਆਂ ਨੂੰ ਵੀ ਮਿਲੀ, ਜਿਨ੍ਹਾਂ ਦੀ ਪਛਾਣ ਸ਼ਾਕਿਰ ਅਤੇ ਰਾਣਾ ਸ਼ਾਹਬਾਜ਼ ਵਜੋਂ ਕੀਤੀ ਗਈ ਹੈ। ਉਸ ਨੇ ਉਨ੍ਹਾਂ ਦੀ ਸੰਪਰਕ ਜਾਣਕਾਰੀ ਝੂਠੀ ਪਛਾਣ ਹੇਠ ਸੁਰੱਖਿਅਤ ਕੀਤੀ। ਭਾਰਤ ਵਾਪਸ ਆਉਣ ’ਤੇ ਉਹ WhatsApp, Snapchat and Telegram ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਉਨ੍ਹਾਂ ਦੇ ਸੰਪਰਕ ਵਿੱਚ ਰਹੀ। ਜੋਤੀ ਖ਼ਿਲਾਫ਼ ਉਨ੍ਹਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ, ਜਿਸ ਨਾਲ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਹੋਇਆ।

ਐੱਫਆਈਆਰ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਅਹਿਸਾਨ-ਉਰ-ਰਹੀਮ, ਜਿਸ ਨਾਲ ਜੋਤੀ ਨੇ ਲੰਬੇ ਸਮੇਂ ਤੱਕ ਸੰਪਰਕ ਬਣਾਈ ਰੱਖਿਆ ਸੀ, ਨੂੰ ਭਾਰਤ ਸਰਕਾਰ ਨੇ 13 ਮਈ, 2025 ਨੂੰ ਜਾਸੁੂਸੀ ਨਾਲ ਸਬੰਧਿਤ ਗਤੀਵਿਧੀਆਂ ਲਈ persona non grata ਐਲਾਨਿਆ ਸੀ।

ਪੁਲੀਸ ਨੇ ਜੋਤੀ ਖ਼ਿਲਾਫ਼ Bharatiya Nyaya Sanhita (BNS) ਦੀ ਧਾਰਾ 152, Official Secrets Act, 1923 ਦੀ ਧਾਰਾ 3, 4 ਅਤੇ 5 ਤਹਿਤ ਕੇਸ ਦਰਜ ਕੀਤਾ ਹੈ। ਪੁੱਛ ਪੜਤਾਲ ਦੌਰਾਨ ਉਸ ਦੇ ਇਕਬਾਲੀਆ ਬਿਆਨ ਕਾਰਨ ਜੋਤੀ ਨੂੰ ਪੰਜ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਕੇਸ ਨੂੰ ਹੋਰ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ।

ਮਾਮਲੇ ਦੀ ਜਾਂਚ ਇੰਸਪੈਕਟਰ ਨਿਰਮਲਾ ਨੂੰ ਸੌਂਪੀ ਗਈ ਹੈ ਅਤੇ ਮੁਲਜ਼ਮ ਨੂੰ ਅਗਲੇਰੀ ਕਾਰਵਾਈ ਲਈ ਹਿਸਾਰ ਦੇ ਇੱਕ ਮੈਜਿਸਟਰੇਟ ਅੱਗੇ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਜੋਤੀ ਮਲਹੋਤਰਾ ਦੇ ਯੂਟਿਊਬ ’ਤੇ 3.77 ਲੱਖ ਤੋਂ ਵੱਧ ਫਾਲੋਅਰਜ਼

ਜੋਤੀ ਮਲਹੋਤਰਾ (33) ਦੇ ਯੂਟਿਊਬ ’ਤੇ 3.77 ਲੱਖ ਤੋਂ ਵੱਧ ਅਤੇ ਇੰਸਟਾਗ੍ਰਾਮ ’ਤੇ ਲਗਭਗ 1.5 ਲੱਖ ਫਾਲੋਅਰ ਹਨ। ਉਸ ਨੇ ਹੁਣ ਤੱਕ ਆਪਣੇ ਯੂਟਿਊਬ ਚੈਨਲ ਲਈ ਲਗਭਗ 500 ਵੀਡੀਓ ਤਿਆਰ ਕੀਤੇ ਹਨ, ਜਿਸ ਦੇ 53 ਲੱਖ ਤੋਂ ਵੱਧ ਵਿਊਜ਼ ਹਨ ਅਤੇ ਉਹ ਆਪਣੇ-ਆਪ ਨੂੰ ਇੱਕ “nomadic Leo girl wanderer”, “Haryanvi+Punjabi” ਅਤੇ “purane khyalo ki modern ladki” (ਪੁਰਾਣੇ ਖਿਆਲਾਂ ਵਾਲੀ ਮਾਡਰਨ ਕੁੜੀ) ਦੱਸਦੀ ਹੈ।

ਜੋਤੀ ਨੇ 2011 ਵਿੱਚ ਆਪਣਾ ਚੈਨਲ ਲਾਂਚ ਕੀਤਾ ਸੀ ਅਤੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਕਈ ਸਥਾਨਾਂ ਦੀ ਯਾਤਰਾ ਨਾਲ ਸਬੰਧਤ ਵੀਡੀਓ ਬਣਾਉਣ ਲਈ ਜਾਣੀ ਜਾਂਦੀ ਹੈ। ਮਾਰਚ ਵਿੱਚ ਪੋਸਟ ਕੀਤੇ ਗਏ ਇੱਕ ਯੂਟਿਊਬ ਸ਼ਾਰਟਸ ਵਿੱਚ, ਜੋਤੀ ਨੇ ਪਾਕਿਸਤਾਨ ਦੀ ਆਪਣੀ ਯਾਤਰਾ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਹ ਹਿੰਦੂ ਤੀਰਥ ਸਥਾਨਾਂ ਦੀ ਯਾਤਰਾ ਕਰਨ ਗਈ ਸੀ।

Advertisement
×