DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hailstorm: ਸ੍ਰੀਨਗਰ ਜਾਣ ਵਾਲੇ ਜਹਾਜ਼ ’ਚ 200 ਤੋਂ ਵੱਧ ਯਾਤਰੀ ਫਸੇ

Indigo pilot reports emergency after Srinagar-bound aircraft with over 200 people caught in hailstorm
  • fb
  • twitter
  • whatsapp
  • whatsapp
featured-img featured-img
ਗੜੇਮਾਰੀ ਕਾਰਨ ਨੁਕਸਾਨਿਆ ਜਹਾਜ਼ ਦਾ ਅਗਲਾ ਹਿੱਸਾ।
Advertisement
ਸ੍ਰੀਨਗਰ, 21 ਮਈ

ਦੇਰ ਸ਼ਾਮ ਹੋਈ ਗੜੇਮਾਰੀ ’ਚ ਦਿੱਲੀ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਫਸ ਗਈ, ਜਿਸ ਵਿੱਚ 220 ਤੋਂ ਵੱਧ ਯਾਤਰੀ ਸਵਾਰ ਸਨ। ਹੰਗਾਮੀ ਹਾਲਾਤ ਦੇ ਮੱਦੇਨਜ਼ਰ ਪਾਇਲਟ ਨੇ ਸ੍ਰੀਨਗਰ ਵਿੱਚ air traffic control ਨੂੰ ‘emergency’ ਰਿਪੋਰਟ ਦਿੱਤੀ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਜਹਾਜ਼ ਨੂੰ ਇੱਥੇ ਸੁਰੱਖਿਅਤ ਉਤਾਰ ਦਿੱਤਾ ਗਿਆ।

ਸੋਸ਼ਲ ਮੀਡੀਆ ’ਤੇ ਗੜਬੜ ਦੇ ਪਲਾਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿੱਚ ਘਬਰਾਹਟ ’ਚ ਫਸੇ ਯਾਤਰੀਆਂ ਨੂੰ ਡੋਲਦੇ ਹੋਏ ਜਹਾਜ਼ ’ਚ ਧਾਰਮਿਕ ਪ੍ਰਾਰਥਨਾਵਾਂ ਕਰਦੇ ਸੁਣਿਆ ਜਾ ਸਕਦਾ ਹੈ।

ਇੱਕ ਯਾਤਰੀ ਨੇ ਦਾਅਵਾ ਕੀਤਾ ਕਿ ਜਹਾਜ਼ ਦਾ nose ਨੁਕਸਾਨਿਆ ਗਿਆ ਸੀ ਪਰ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਸੀ।

ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੇ ਇੱਥੇ ਕਿਹਾ, ‘‘ਦਿੱਲੀ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ ਉਡਾਣ 6E2142 ਵਿੱਚ ਖਰਾਬ ਮੌਸਮ (ਗੜੇਮਾਰੀ) ਦਾ ਸਾਹਮਣਾ ਕਰਨਾ ਪਿਆ, ਪਾਇਲਟ ਦੁਆਰਾ ATC SXR (ਸ਼੍ਰੀਨਗਰ) ਨੂੰ ਐਮਰਜੈਂਸੀ ਦੀ ਰਿਪੋਰਟ ਦਿੱਤੀ ਗਈ।’’

ਉਨ੍ਹਾਂ ਕਿਹਾ ਕਿ ਹਵਾਈ ਉਡਾਣ ਸ਼ਾਮ 6.30 ਵਜੇ ਸ੍ਰੀਨਗਰ ਵਿੱਚ ਸੁਰੱਖਿਅਤ ਉਤਰ ਗਈ।

ਉਨ੍ਹਾਂ ਕਿਹਾ, ‘‘ਸਾਰਾ ਹਵਾਈ ਅਮਲਾ ਅਤੇ 227 ਯਾਤਰੀ ਸੁਰੱਖਿਅਤ ਹਨ ਅਤੇ ਉਡਾਣ ਨੂੰ ਏਅਰਲਾਈਨ ਦੁਆਰਾ AOG ਐਲਾਨਿਆ ਗਿਆ ਹੈ।’’

‘ਏਅਰਕਰਾਫਟ ਆਨ ਗਰਾਊਂਡ’ (AOG) ਇੱਕ ਅਜਿਹੇ ਜਹਾਜ਼ ਨੂੰ ਦਰਸਾਉਂਦਾ ਹੈ, ਜੋ ਤਕਨੀਕੀ ਸਮੱਸਿਆਵਾਂ ਕਾਰਨ ਜ਼ਮੀਨ ’ਤੇ ਹੈ ਅਤੇ ਉਡਾਣ ਭਰਨ ਦੇ ਅਯੋਗ ਹੈ।

ਓਵੈਸ ਮਕਬੂਲ ਹਕੀਮ (@owaismaqbool) ਨੇ X ’ਤੇ ਪੋਸਟ ਕੀਤਾ, ‘‘ਮੈਂ ਜਹਾਜ਼ ਵਿੱਚ ਸੀ ਅਤੇ ਸ੍ਰੀਨਗਰ ਤੋਂ ਘਰ ਵਾਪਸ ਜਾ ਰਿਹਾ ਸੀ...ਇਹ ਮੌਤ ਦੇ ਨੇੜੇ ਦਾ ਅਨੁਭਵ ਸੀ... ਜਹਾਜ਼ ਦਾ ਮੂਹਰਲਾ ਹਿੱਸਾ ਨੁਕਸਾਨਿਆ ਗਿਆ।’’

ਉਸ ਨੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਜਹਾਜ਼ ਦਾ ਅਗਲਾ ਹਿੱਸਾ ਅਤੇ ਸੱਜਾ ਪਾਸਾ ਨੁਕਸਾਨਿਆ ਗਿਆ ਸੀ... ਅਤੇ ਸਾਨੂੰ ਜ਼ਿਆਦਾ ਦੇਖਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਏਅਰਫੋਰਸ ਪੁਲੀਸ ਉੱਥੇ ਸੀ।’’ -ਪੀਟੀਆਈ

Advertisement
×