DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟ੍ਰਿਬਿਉੂਨ ਦੇ ਸਾਬਕਾ ਮੁੱਖ ਸੰਪਾਦਕ ਹਰੀ ਜੈਸਿੰਘ ਦਾ ਦੇਹਾਂਤ

ਟਰੱਸਟ ਪ੍ਰਧਾਨ ਐੱਨਐੱਨ ਵੋਹਰਾ ਨੇ ਦੁੱਖ ਪ੍ਰਗਟਾਇਆ; Former Tribune editor Hari Jaisingh passes away; Trust president NN Vohra condoles death
  • fb
  • twitter
  • whatsapp
  • whatsapp
featured-img featured-img
ਹਰੀ ਜੈਸਿੰਘ
Advertisement
ਟ੍ਰਿਬਿਊੁਨ ਨਿਊਜ਼ ਸਰਵਿਸ

ਚੰਡੀਗੜ੍ਹ, 23 ਅਪਰੈਲ

Advertisement

‘ਦਿ ਟ੍ਰਿਬਿਊਨ’ ਦੇ ਸਾਬਕਾ ਮੁੱਖ ਸੰਪਾਦਕ ਹਰੀ ਜੈਸਿੰਘ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਹਰੀ ਜੈਸਿੰਘ ਨੇ ਸਾਲ 1994 ਤੋਂ 2003 ਤੱਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਵਜੋਂ ਸੇਵਾਵਾਂ ਨਿਭਾਈਆਂ। ‘ਦਿ ਟ੍ਰਿਬਿਊਨ’ ਟਰੱਸਟ ਦੇ ਪ੍ਰਧਾਨ ਐੱਨਐੱਨ ਵੋਹਰਾ ਨੇ ਹਰੀ ਜੈਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

ਜੈਸਿੰਘ ਨਿਡਰ ਸਨ ਅਤੇ ਉਹ ਸੱਤਾ ਦੇ ਸਾਹਮਣੇ ਸੱਚ ਬੋਲਣ ਤੋਂ ਨਹੀਂ ਡਰਦੇ ਸਨ। ਮੁੱਖ ਸੰਪਾਦਕ ਹੋਣ ਦੇ ਨਾਤੇ ਉਨ੍ਹਾਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਖ਼ਬਾਰ ਦੇ ਮਿਆਰ ਨੂੰ ਕਾਇਮ ਰੱਖਿਆ। ਮਹਾਨ ਦੂਰਦਰਸ਼ੀ, ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਤ ਕੀਤੀ ਗਈ ਸੰਸਥਾ ਦੇ ਮਿਸਾਲੀ ਪੱਤਰਕਾਰੀ ਕਦਰਾਂ ਕੀਮਤਾਂ ’ਤੇ ਖਰੇ ਉਤਰਨਾ ਉਨ੍ਹਾਂ ਦਾ ਅਟੱਲ ਧਰਮ ਸੀ।

‘ਦ੍ਰਿ ਟ੍ਰਿਬਿਊਨ’ ਦੀ ਆਪਣੀ ਆਖ਼ਰੀ ਸੰਪਾਦਕੀ ਵਿੱਚ ਉਨ੍ਹਾਂ ਲਿਖਿਆ ਸੀ, ‘‘ਪ੍ਰੈੱਸ ਦੀ ਆਜ਼ਾਦੀ ਨੂੰ ਇਕੱਲੇ ਰੂਪ ’ਤੇ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਇਹ ਖ਼ਤਮ ਹੋ ਸਕਦੀ ਹੈ। ਪ੍ਰੈੱਸ ਦੀ ਆਜ਼ਾਦੀ ਦੀ ਇੱਕ ਡੂੰਘੀ ਸਮਾਜਿਕ ਸਾਰਥਿਕਤਾ ਹੈ...ਆਜ਼ਾਦੀ ਨੂੰ ਨਿਆਂਪੂਰਨ ਕਾਰਨਾਂ ਦੇ ਪ੍ਰਚਾਰ ਅਤੇ ਇੱਕ ਉਦਾਰ ਅਤੇ ਸਮਾਨਤਾਵਾਦੀ ਰਾਜਨੀਤੀ ਦੇ ਨਿਰਮਾਣ ਅਤੇ ਅਧਿਕਾਰਾਂ ਵਿੱਚ ਰਹਿਣ ਵਾਲਿਆਂ ਦੀ ਜਵਾਬਦੇਹੀ ਨਾਲ ਜੋੜਿਆ ਜਾਣਾ ਚਾਹੀਦਾ ਹੈ।’’

ਜੈਸਿੰਘ ਨੇ ਆਪਣੇ-ਆਪ ਨੂੰ ਜਨਤਕ ਕਾਰਨਾਂ ਅਤੇ ਆਮ ਆਦਮੀ ਦੇ ਅਧਿਕਾਰਾਂ ਦੇ ਚੈਂਪੀਅਨ ਵਜੋਂ ਵੱਖਰਾ ਕੀਤਾ। ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਨੂੰ ਧੂਹ ਪਾਉਂਦੀਆਂ ਸਨ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਗੂੰਜਦੀਆਂ ਰਹੀਆਂ। ਭਾਵੇਂ ਇਹ ਹਰਿਆਣਾ ਦੇ ਡੀਜੀਪੀ ਨਾਲ ਜੁੜਿਆ ਰੁਚਿਕਾ ਛੇੜ-ਛਾੜ ਮਾਮਲਾ ਸੀ (‘ਸ੍ਰੀ ਚੌਟਾਲਾ, ਇਹ ਧਰਮ ਦਾ ਸਵਾਲ ਹੈ’, 5 ਦਸੰਬਰ, 2000) ਜਾਂ ਆਮ ਜੀਵਨ ਵਿੱਚ ਇਮਾਨਦਾਰੀ ਦਾ ਵੱਡਾ ਮੁੱਦਾ (‘ਨਹੀਂ, ਮੇਰੇ ਪ੍ਰਭੂ!’, 5 ਮਈ, 2002), ਜੈਸਿੰਘ ਨੇ ਆਪਣੇ ਵਿਚਾਰ ਸਪੱਸ਼ਟ ਢੰਗ ਨਾਲ ਪ੍ਰਗਟ ਕੀਤੇ। ਅਖ਼ਬਾਰ ਨੇ ਉਨ੍ਹਾਂ ਦੀ ਅਗਵਾਈ ਹੇਠ ਨਵੀਆਂ ਬੁਲੰਦੀਆਂ ਨੂੰ ਛੂਹਿਆ ਅਤੇ ‘ਲੋਕਾਂ ਦੀ ਆਵਾਜ਼’ ਵਜੋਂ ਆਪਣੀ ਪ੍ਰਮੁੱਖ ਸਥਿਤੀ ਨੂੰ ਮਜ਼ਬੂਤ ​​ਕੀਤਾ।

ਇਹ ਉਨ੍ਹਾਂ ਦੀ ਦੂਰਅੰਦੇਸ਼ ਅਗਵਾਈ ਅਤੇ ਹੱਲਾਸ਼ੇਰੀ ਸੀ ਕਿ ‘ਦਿ ਟ੍ਰਿਬਿਊਨ’ ਨੇ ਇੱਕ ਵੱਡੀ ਪੁਲਾਂਘ ਪੁੱਟਦਿਆਂ 1998 ਵਿੱਚ ਆਪਣਾ ਆਨਲਾਈਨ ਐਡੀਸ਼ਨ ਸ਼ੁਰੂ ਕੀਤਾ, ਜਦੋਂ ਕੁਝ ਹੋਰ ਮੀਡੀਆ ਹਾਊਸਾਂ ਨੇ ਇਸ ਵਿਚਾਰ ’ਤੇ ਵਿਚਾਰ ਵੀ ਨਹੀਂ ਸੀ ਕੀਤਾ ।

Advertisement
×