DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਸਥਾਨ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ

Rajasthan CM, IAS officer receive death threats, security stepped up
  • fb
  • twitter
  • whatsapp
  • whatsapp
Advertisement
ਜੈਪੁਰ, 15 ਮਈ

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਸੀਨੀਅਰ ਆਈਏਐੱਸ ਅਧਿਕਾਰੀ ਨੀਰਜ ਕੇ ਪਵਨ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਉੱਚ ਪੱਧਰੀ ਸੁਰੱਖਿਆ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।

Advertisement

ਦਿਵਿਜ ਪ੍ਰਭਾਕਰ ਨਾਮ ਦੇ ਇੱਕ ਖਾਤੇ ਤੋਂ ਭੇਜੀ ਗਈ ਇਸ ਈ-ਮੇਲ ਵਿੱਚ ਮੁੱਖ ਮੰਤਰੀ ਅਤੇ ਆਈਏਐੱਸ ਅਧਿਕਾਰੀ ਦੋਵਾਂ ਨੂੰ ਮਾਰਨ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰਨ ਦੀਆਂ ਧਮਕੀਆਂ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਕੁਝ ਕਥਿਤ ਨਿੱਜੀ ਸ਼ਿਕਾਇਤਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕ੍ਰਿਕਟ ਸਟੇਡੀਅਮਾਂ ਵਿੱਚ ਧਮਾਕਾਖੇਜ਼ ਸਮੱਗਰੀ ਲਾਈ ਜਾਵੇਗੀ।

ਪੁਲੀਸ ਨੇ ਕਿਹਾ ਕਿ ਇਹ ਈ-ਮੇਲ ਕਈ ਹੋਰਾਂ ਨੂੰ ਪ੍ਰਾਪਤ ਹੋਈ ਸੀ, ਜਿਸ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਜੁੜੀ ਇੱਕ ਅਧਿਕਾਰਤ ਆਈਡੀ ਅਤੇ ਇੱਕ ਨਿੱਜੀ ਵਿਅਕਤੀ ਸ਼ਾਮਲ ਸੀ।

ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਕੁੰਵਰ ਰਾਸ਼ਟਰਦੀਪ ਨੇ ਕਿਹਾ, ‘‘ਸਾਈਬਰ ਕਰਾਈਮ ਮਾਹਿਰਾਂ ਅਤੇ ਖੁਫੀਆ ਟੀਮਾਂ ਨੂੰ ਈ-ਮੇਲ ਦੇ ਸਰੋਤ ਦਾ ਪਤਾ ਲਗਾਉਣ ਅਤੇ ਧਮਕੀਆਂ ਦੀ ਭਰੋਸੇਯੋਗਤਾ ਦਾ ਮੁਲਾਂਕਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਮੁੱਖ ਸਰਕਾਰੀ ਸੰਸਥਾਵਾਂ ਅਤੇ ਸਟੇਡੀਅਮਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕੀਤੇ ਗਏ ਹਨ।’’

ਈ-ਮੇਲ ਭੇਜਣ ਵਾਲੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ ਉਸ ਨੂੰ ਫੜਿਆ ਜਾਂਦਾ ਹੈ ਤਾਂ ਉਹ ਮਾਨਸਿਕ ਅਸਥਿਰਤਾ ਦਾ ਹਵਾਲਾ ਦੇ ਕੇ ਕਾਨੂੰਨੀ ਕਾਰਵਾਈ ਤੋਂ ਬਚ ਜਾਵੇਗਾ ਅਤੇ ਇਸ ਸਬੰਧੀ ਮੈਡੀਕਲ ਸਰਟੀਫਿਕੇਟ ਉਸ ਨੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement
×