DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਲੀਬੰਦੀ: ਜੈਸ਼ੰਕਰ ਨੇ ਟਰੰਪ ਦੇ ਦਾਅਵੇ ਦਾ ਕੀਤਾ ਵਿਰੋਧ

ਵਿਦੇਸ਼ ਮੰਤਰੀ ਨੇ ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਣ ਦਾ ਕੀਤਾ ਦਾਅਵਾ; Jaishankar counters Trump's claim, reveals what led to India-Pakistan ceasefire; India-Pak understanding on cessation of hostilities reached bilaterally: Jaishankar
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 22 ਮਈ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਫ਼ੌਜੀ ਕਾਰਵਾਈਆਂ ਸਮਾਪਤ ਕਰਨ ਲਈ ਸਹਿਮਤੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਮਗਰੋਂ ਬਣੀ ਹੈ। ਜੈਸ਼ੰਕਰ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਦੇ ਪਿਛੋਕੜ ’ਚ ਕਹੀ ਕਿ ਵਾਸ਼ਿੰਗਟਨ ਨੇ ਸਹਿਮਤੀ ਬਣਾਉਣ ’ਚ ਭੂਮਿਕਾ ਨਿਭਾਈ ਸੀ।

Advertisement

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਭਵਿੱਖ ਵਿੱਚ ਪਹਿਲਗਾਮ ਵਰਗੇ ਕਿਸੇ ਵੀ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ’ਚ ਅਤਿਵਾਦੀਆਂ ’ਤੇ ਫਿਰ ਤੋਂ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ‘ਅਪਰੇਸ਼ਨ ਸਿੰਧੂਰ’ ਖ਼ਤਮ ਨਹੀਂ ਹੋਇਆ ਹੈ।

ਨੈਦਰਲੈਂਡਜ਼ ਦੇ ਪ੍ਰਸਾਰਕ ‘NOS’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਕਿਹਾ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ‘ਜੇਕਰ ਅਜਿਹਾ ਕੋਈ ਹਮਲਾ ਹੁੰਦਾ ਹੈ ਤਾਂ ਜਵਾਬ ਦਿੱਤਾ ਜਾਵੇਗਾ।’

ਜੈਸ਼ੰਕਰ ਨੈਦਰਲੈਂਡਜ਼, ਡੈਨਮਾਰਕ ਅਤੇ ਜਰਮਨੀ ਦੇ ਦੌਰੇ ਤਹਿਤ ਨੈਦਰਲੈਂਡਜ਼ ਦੇ ਹੇਗ (Hague) ਸ਼ਹਿਰ ਵਿੱਚ ਸਨ।

ਉਨ੍ਹਾਂ ਕਿਹਾ, ‘‘ਇਹ ਮੁਹਿੰਮ ਜਾਰੀ ਹੈ ਕਿਉਂਕਿ ਇਸ ਵਿੱਚ ਇੱਕ ਸਪੱਸ਼ਟ ਸੰਦੇਸ਼ ਹੈ ਕਿ ਜੇਕਰ 22 ਅਪਰੈਲ ਵਰਗੀਆਂ ਹਰਕਤਾਂ ਮੁੜ ਹੁੰਦੀਆਂ ਹਨ ਤਾਂ ਇਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ, ਅਸੀਂ ਅਤਿਵਾਦੀਆਂ ’ਤੇ ਹਮਲਾ ਕਰਾਂਗੇ।’’

ਜੈਸ਼ੰਕਰ ਨੇ ਕਿਹਾ, ‘‘ਜੇਕਰ ਅਤਿਵਾਦ ਪਾਕਿਸਤਾਨ ਵਿੱਚ ਹੈ ਤਾਂ ਅਸੀਂ ਉਨ੍ਹਾਂ ’ਤੇ ਉੱਥੇ ਹੀ ਹਮਲਾ ਕਰਾਂਗੇ, ਜਿੱਥੇ ਉਹ ਹਨ। ਇਸ ਲਈ ਅਪਰੇਸ਼ਨ ਜਾਰੀ ਰੱਖਣ ਸਬੰਧੀ ਇੱਕ ਸੰਦੇਸ਼ ਹੈ ਪਰ ਅਪਰੇਸ਼ਨ ਜਾਰੀ ਰੱਖਣਾ ਇੱਕ-ਦੂਜੇ ’ਤੇ ਗੋਲੀਬਾਰੀ ਕਰਨ ਦੇ ਬਰਾਬਰ ਨਹੀਂ ਹੈ।’’

ਭਾਰਤ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ‘ਅਪਰੇਸ਼ਨ ਸਿੰਧੂਰ’ ਤਹਿਤ ਛੇ ਅਤੇ ਸੱਤ ਮਈ ਦੀ ਦਰਮਿਆਨੀ ਰਾਤ ਅਤਿਵਾਦੀਆਂ ਦੇ ਨੌਂ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸੀ।

ਭਾਰਤੀ ਕਾਰਵਾਈ ਮਗਰੋਂ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਕੋਸ਼ਿਸ਼ਾਂ ਦਾ ਭਾਰਤੀ ਪੱਖ ਨੇ ਸਖ਼ਤੀ ਨਾਲ ਜਵਾਬ ਦਿੱਤਾ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 10 ਮਈ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਜ਼ਮੀਨ, ਹਵਾ ਅਤੇ ਸਮੁੰਦਰ ’ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ’ਤੇ ਸਹਿਮਤ ਹੋ ਗਿਆ ਹੈ।

ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਕਰਾਅ ਸਮਾਪਤ ਕਰਨ ਦੀ ਵਿਵਸਥਾ ’ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਮੋਹਰ ਲਗਾਈ। ਉਨ੍ਹਾਂ ਕਿਹਾ, ‘‘ਜਦੋਂ ਦੋ ਦੇਸ਼ ਸੰਘਰਸ਼ ’ਚ ਉਲਝੇ ਹੁੰਦੇ ਹਨ ਤਾਂ ਇਹ ਸੁਭਾਵਿਕ ਹੈ ਕਿ ਦੁਨੀਆ ਦੇ ਦੇਸ਼ ਇੱਕ-ਦੂਜੇ ਨੂੰ ਫੋਨ ਕਰਕੇ ਆਪਣੀ ਚਿੰਤਾ ਜਤਾਉਣ ਦੀ ਕੋਸ਼ਿਸ਼ ਕਰਦੇ ਹਨ।’’

ਜੈਸ਼ੰਕਰ ਨੇ ਕਿਹਾ, ‘‘ਪਰ ਗੋਲੀਬਾਰੀ ਅਤੇ ਫ਼ੌਜੀ ਕਾਰਵਾਈਆਂ ਨੂੰ ਰੋਕਣ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਹੋਈ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਸਾਡੇ ਨਾਲ ਗੱਲ ਕਰਨ ਵਾਲੇ ਸਾਰੇ ਲੋਕਾਂ ਨੂੰ ਇੱਕ ਗੱਲ ਬਹੁਤ ਸਪੱਸ਼ਟ ਕਰ ਦਿੱਤੀ ਸੀ, ਨਾ ਸਿਰਫ਼ ਅਮਰੀਕਾ, ਬਲਕਿ ਸਾਰਿਆਂ ਨੂੰ, ਕਿ ਜੇਕਰ ਪਾਕਿਸਤਾਨ ਨੇ ਲੜਾਈ ਬੰਦ ਕਰਨੀ ਹੈ ਤਾਂ ਉਸ ਨੂੰ ਸਾਨੂੰ ਦੱਸਣਾ ਪਵੇਗਾ। ਅਸੀਂ ਉਨ੍ਹਾਂ ਤੋਂ ਇਹ ਸੁਣਨਾ ਹੈ। ਉਨ੍ਹਾਂ ਦੇ ਜਨਰਲ ਨੂੰ ਸਾਡੇ ਜਨਰਲ ਨੂੰ ਫੋਨ ਕਰਕੇ ਇਹ ਕਹਿਣਾ ਪਵੇਗਾ। ਅਤੇ ਇਹੀ ਹੋਇਆ।’’

ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਮਗਰੋਂ ਟਰੰਪ ਨੇ ਵਾਰ-ਵਾਰ ਇਹ ਕਹਿੰਦਿਆਂ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਵਿਚਕਾਰ ‘ਗੋਲੀਬੰਦੀ’ ਲਈ ਅਹਿਮ ਭੂਮਿਕਾ ਨਿਭਾਈ।ਜੈਸ਼ੰਕਰ ਨੇ ਪਹਿਲਗਾਮ ਹਮਲੇ ਨੂੰ "barbaric" ਦੱਸਦਿਆਂ ਕਿਹਾ ਕਿ ਅਤਿਵਾਦੀਆਂ ਨੇ ‘ਧਾਰਮਿਕ ਮੱਤਭੇਦ’ ਪੈਦਾ ਕਰਨ ਦੇ ਉਦੇਸ਼ ਨਾਲ ਨਿਰਦੋਸ਼ ਨਾਗਰਿਕਾਂ ਦਾ ‘ਧਰਮ’ ਜਾਣਨ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਉਨ੍ਹਾਂ ਦੀ ‘ਹੱਤਿਆ’ ਕੀਤੀ।

ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਸੀ ਕਿ ਅਸੀਂ ਜਵਾਬ ਦੇਈਏ ਕਿਉਂਕਿ ਅਜਿਹੀ ਸਥਿਤੀ ਵਿੱਚ ਜਵਾਬ ਦੇਣਾ ਅਸੰਭਵ ਸੀ।’’

ਜੈਸ਼ੰਕਰ ਨੇ ਕਿਹਾ ਕਿ ਭਾਰਤ, ਪਾਕਿਸਤਾਨ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਕਬਜ਼ੇ ਹੇਠ ਲਏ ਕਸ਼ਮੀਰ ਦੇ ਹਿੱਸੇ ਨੂੰ ਨਵੀਂ ਦਿੱਲੀ ਨੂੰ ਵਾਪਸ ਕਰਨ ਅਤੇ ਅਤਿਵਾਦ ਦੇ ਮੁੱਦੇ ’ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।

ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਤੋਂ ਭਾਰਤ ਦੇ ਆਰਥਿਕ ਵਿਕਾਸ ਤੇ ਸੁਰੱਖਿਆ ਚਿੰਤਾਵਾਂ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਸੰਕੇਤ ਦਿੱਤਾ ਕਿ ਆਰਥਿਕ ਵਿਕਾਸ ਅਤੇ ਸੁਰੱਖਿਆ ਇੱਕੋ ਸਿੱਕੇ ਦੇ ਦੋ ਪਾਸੇ ਹਨ।

ਉਨ੍ਹਾਂ ਕਿਹਾ, ‘‘ਸਾਡੀਆਂ ਸੁਰੱਖਿਆ ਚੁਣੌਤੀਆਂ ਤੁਹਾਡੇ (ਯੂਰਪ) ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸਨ। ਇਸ ਲਈ ਸਾਨੂੰ ਸੁਰੱਖਿਆ ਨੂੰ ਤਰਜੀਹ ਦੇਣੀ ਪਈ। ਤੁਸੀਂ ਸੁਰੱਖਿਆ ਅਤੇ ਆਰਥਿਕ ਖੁਸ਼ਹਾਲੀ ਵਿੱਚੋਂ ਇੱਕ ਦੀ ਚੋਣ ਨਹੀਂ ਕਰਦੇ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਉਹ ਇੱਕੋ ਸਿੱਕੇ ਦਾ ਹਿੱਸਾ ਹਨ।’’ -ਪੀਟੀਆਈ

Advertisement
×