ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲ ਖੇਡਾਂ ਵਿੱਚ ਇਥੋਂ ਦੇ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਫੁੱਟਬਾਲ ਅੰਡਰ-19 ਦੀ ਟੀਮ ਨੇ ਖੰਨਾਂ ਜ਼ੋਨ ’ਚੋਂ ਇਸ ਵਾਰ ਵੀ ਆਪਣੀ ਵਿਰੋਧੀ ਟੀਮ ਨੂੰ 3-0 ਦੇ ਵੱਡੇ ਫ਼ਰਕ ਨਾਲ ਹਰਾਉਂਦਿਆਂ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ।
ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਟੀਮ ਵਿਚ ਮਨਵੀਰ ਸਿੰਘ, ਲਖਵੀਰ ਸਿੰਘ, ਆਕਾਸ਼ਦੀਪ ਸਿੰਘ, ਹਰਸਹਿਜ ਸਿੰਘ, ਰੋਹਿਤ ਕੁਮਾਰ, ਸਹਿਜਪ੍ਰੀਤ ਸਿੰਘ ,ਅਰਮਾਨਦੀਪ ਸਿੰਘ, ਅਨਮੋਲ ਪ੍ਰੀਤ ਸਿੰਘ, ਜਸਵਿੰਦਰ ਸਿੰਘ, ਭਵਜੋਤ ਸਿੰਘ ਧਰਮਪ੍ਰੀਤ ਸਿੰਘ, ਹਰਜਸ ਸਿੰਘ ਮੰਡੇਰ, ਅੰਮ੍ਰਿਤਵੀਰ ਸਿੰਘ, ਹਰਮਨਪ੍ਰੀਤ ਸਿੰਘ ਚੀਮਾ ਅਤੇ ਸਪਨਦੀਪ ਸਿੰਘ ਨੇ ਆਪਣੀ ਖੇਡ ਦਾ ਲੋਹਾ ਮੰਨਵਾਉਦਿਆਂ ਪਹਿਲੇ ਸਥਾਨ 'ਤੇ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਹਨਾਂ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ ਸਕੂਲ ਦੀਆਂ ਖੋ-ਖੋ ਦੀਆਂ ਅੰਡਰ-14 ਤੇ ਅੰਡਰ-19 ਟੀਮਾਂ ਚਾਂਦੀ ਤੇ ਕਾਂਸੇ ਦਾ ਤਗ਼ਮਾ ਜਿੰਤ ਚੁੱਕੀਆਂ ਹਨ।