ਜ਼ੋਨਲ ਖੇਡਾਂ: ਕਰਾਟੇ ’ਚ ਜੀਐੱਚਜੀ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ
ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ 69ਵੀਆਂ ਜ਼ੋਨਲ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਵਿੱਚ ਇਥੋਂ ਦੀ ਜੀਐੱਚਜੀ ਅਕੈਡਮੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਗਰਾਉਂ ਜ਼ੋਨ ਦੀਆਂ ਇਥੇ ਡੀਏਵੀ ਸਕੂਲ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਜੀਐੱਚਜੀ ਅਕੈਡਮੀ ਦੀਆਂ ਖਿਡਾਰਨਾਂ ਦੀ ਜ਼ਿਲ੍ਹਾ ਸਕੂਲ ਖੇਡਾਂ ਲਈ ਵੀ ਚੋਣ ਹੋਈ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਕਰਾਟੇ (ਲੜਕੀਆਂ) ਦੇ ਵੱਖ-ਵੱਖ ਭਾਰ ਵਰਗ ਲਈ ਚੁਣੀਆਂ ਗਈਆਂ ਖਿਡਾਰਨਾਂ ਵਿੱਚ ਸੁਖਮਨਪ੍ਰੀਤ ਕੌਰ (-30 ਕਿਲੋ), ਕੋਹਿਨੂਰ ਕੌਰ (-34 ਕਿਲੋ), ਗੁਰਲੀਨ ਕੌਰ (-38 ਕਿਲੋ), ਮਨਕੀਰਤ ਕੌਰ (-42 ਕਿਲੋ), ਆਲਮਪ੍ਰੀਤ ਕੌਰ (-46 ਕਿਲੋ), ਕੋਮਲਪ੍ਰੀਤ ਕੌਰ (-50 ਕਿਲੋ), ਬਰਜਿੰਦਰ ਕੌਰ ਗਰੇਵਾਲ (+50 ਕਿਲੋ) ਸ਼ਾਮਲ ਹਨ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿੱਚ ਕੀਰਤਵੀਰ ਕੌਰ ਚਾਹਲ (-44 ਕਿਲੋ), ਜਸਮੀਨ ਕੌਰ (-48 ਕਿਲੋ), ਕੁਦਰਤ ਕੌਰ ਧਾਲੀਵਾਲ (-56 ਕਿਲੋ), ਗੁਰਲੀਨ ਕੌਰ ਢਿੱਲੋਂ (+68 ਕਿਲੋ) ਦੇ ਨਾਂ ਸ਼ਾਮਲ ਹਨ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।