ਸੜਕ ਹਾਦਸੇ ’ਚ ਨੌਜਵਾਨ ਹਲਾਕ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਰਾਮਗੜ੍ਹ, ਚੰਡੀਗੜ੍ਹ ਰੋਡ ਕੋਲ ਇੱਕ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮੁੰਡੀਆ ਖੁਰਦ ਵਾਸੀ ਪੰਕਜ ਕੁਮਾਰ ਦੁਬੇ (35) ਆਪਣੇ ਮੋਟਰਸਾਈਕਲ ’ਤੇ ਜਦੋਂ ਰਾਮਗੜ੍ਹ ਚੰਡੀਗੜ੍ਹ ਰੋਡ ਕੱਟ ਕ੍ਰਾਸ ਕਰਨ ਲੱਗਿਆ ਤਾਂ...
Advertisement
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਰਾਮਗੜ੍ਹ, ਚੰਡੀਗੜ੍ਹ ਰੋਡ ਕੋਲ ਇੱਕ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮੁੰਡੀਆ ਖੁਰਦ ਵਾਸੀ ਪੰਕਜ ਕੁਮਾਰ ਦੁਬੇ (35) ਆਪਣੇ ਮੋਟਰਸਾਈਕਲ ’ਤੇ ਜਦੋਂ ਰਾਮਗੜ੍ਹ ਚੰਡੀਗੜ੍ਹ ਰੋਡ ਕੱਟ ਕ੍ਰਾਸ ਕਰਨ ਲੱਗਿਆ ਤਾਂ ਚੰਡੀਗੜ੍ਹ ਵੱਲੋਂ ਆ ਰਿਹਾ ਟਰੱਕ ਚਾਲਕ ਜਸਵਿੰਦਰ ਸਿੰਘ ਵਾਸੀ ਪਿੰਡ ਲੱਖੋਵਾਲ ਖੁਰਦ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਤੇ ਸਖ਼ਤ ਜ਼ਖ਼ਮੀ ਹੋ ਗਿਆ। ਉਸ ਨੂੰ ਪੀਜੀਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement
×