ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
ਅਬੋਹਰ (ਪੱਤਰ ਪ੍ਰੇਰਕ): ਲੰਘੀ ਰਾਤ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਘਰ ਵਾਪਸ ਆਏ ਇੱਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਰਿੱਕੀ (21) ਪੁੱਤਰ...
Advertisement
ਅਬੋਹਰ (ਪੱਤਰ ਪ੍ਰੇਰਕ): ਲੰਘੀ ਰਾਤ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਘਰ ਵਾਪਸ ਆਏ ਇੱਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਰਿੱਕੀ (21) ਪੁੱਤਰ ਡੋਗਰਾ ਰਾਮ ਵਾਸੀ ਸੰਤ ਨਗਰ ਬੁੱਧਵਾਰ ਰਾਤ ਮਹਾਂਸ਼ਿਵਰਾਤਰੀ ਤਿਉਹਾਰ ’ਤੇ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਜਦੋਂ ਰਿੱਕੀ ਦੇਰ ਰਾਤ ਘਰ ਆਇਆ ਤਾਂ ਉਹ ਕੁਝ ਨਸ਼ੇ ’ਚ ਸੀ। ਉਸ ਨੇ ਸ਼ਿਵਰਾਤਰੀ ’ਤੇ ਬਹੁਤ ਜ਼ਿਆਦਾ ਭੰਗ ਦਾ ਸੇਵਨ ਕਰ ਲਿਆ ਸੀ। ਨਸ਼ੇ ਦੀ ਹਾਲਤ ’ਚ ਉਹ ਵਾਸ਼ਰੂਮ ਗਿਆ ਡਿੱਗ ਪਿਆ। ਸਰਕਾਰੀ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਗਰ ਥਾਣਾ-1 ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਇਸ ਸਬੰਧੀ ਧਾਰਾ 194 ਤਹਿਤ ਕੇਸ ਦਰਜ ਕੀਤਾ ਹੈ।
Advertisement
Advertisement