ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਥਾਣਾ ਜਮਾਲਪੁਰ ਦੇ ਇਲਾਕੇ ਵਿੱਚ ਕਟਾਣੀ ਸਿਟੀ ਸੈਂਟਰ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਪਿੰਡ ਮੁੰਡੀਆਂ ਖੁਰਦ ਸਥਿਤ ਆਹਲੂਵਾਲੀਆ ਕਲੋਨੀ ਵਾਸੀ ਸ਼ਿਆਮ ਸਿੰਘ ਦਾ ਲੜਕਾ ਕਰਨ ਕੁਮਾਰ...
Advertisement
ਥਾਣਾ ਜਮਾਲਪੁਰ ਦੇ ਇਲਾਕੇ ਵਿੱਚ ਕਟਾਣੀ ਸਿਟੀ ਸੈਂਟਰ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਪਿੰਡ ਮੁੰਡੀਆਂ ਖੁਰਦ ਸਥਿਤ ਆਹਲੂਵਾਲੀਆ ਕਲੋਨੀ ਵਾਸੀ ਸ਼ਿਆਮ ਸਿੰਘ ਦਾ ਲੜਕਾ ਕਰਨ ਕੁਮਾਰ (15) ਵਜੋਂ ਹੋਈ ਹੈ। ਉਹ ਆਪਣੇ ਦੋਸਤਾਂ ਸ਼ਿਵਮ ਅਤੇ ਕ੍ਰਿਸ਼ਨਾ ਕੁਮਾਰ ਨਾਲ ਮੋਟਰਸਾਈਕਲ ’ਤੇ ਰਾਮਗੜ੍ਹ ਜਾ ਰਿਹਾ ਸੀ। ਉਹ ਜਦੋਂ ਕਟਾਣੀ ਸਿਟੀ ਸੈਂਟਰ ਮੰਗਲੀ ਨੀਚੀ ਪਾਸ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸੜਕ ’ਤੇ ਖੜ੍ਹੇ ਟਰੱਕ ਵਿੱਚ ਟਕਰਾ ਗਿਆ। ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਟਰੱਕ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement
×