ਟਰੱਕ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਕੇ ਡਬਲਿਊ ਰੋਡ ਸਥਿਤ ਧਰਮ ਕੰਡਾ ਨੇੜੇ ਇੱਕ ਟਰੱਕ ਦੀ ਟੱਕਰ ਵੱਜਣ ਕਾਰਨ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ ਨੇੜੇ ਸੁਰਪਾਲ ਪਾਰਕ ਵਾਸੀ ਸੰਤੋਸ਼ ਕੁਮਾਰ (35) ਆਪਣੀ ਪਤਨੀ ਸੋਨੀ...
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਕੇ ਡਬਲਿਊ ਰੋਡ ਸਥਿਤ ਧਰਮ ਕੰਡਾ ਨੇੜੇ ਇੱਕ ਟਰੱਕ ਦੀ ਟੱਕਰ ਵੱਜਣ ਕਾਰਨ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ ਨੇੜੇ ਸੁਰਪਾਲ ਪਾਰਕ ਵਾਸੀ ਸੰਤੋਸ਼ ਕੁਮਾਰ (35) ਆਪਣੀ ਪਤਨੀ ਸੋਨੀ ਕੁਮਾਰੀ ਨਾਲ ਮੋਟਰਸਾਈਕਲ ’ਤੇ ਕਿਸੇ ਨਿੱਜੀ ਕੰਮ-ਕਾਰ ਸਬੰਧੀ ਕਿਧਰੇ ਜਾ ਰਿਹਾ ਸੀ ਕਿ ਜਦੋਂ ਉਹ ਧਰਮ ਕੰਡੇ ਤੋਂ ਥੋੜ੍ਹਾ ਅੱਗੇ ਝੌਪੜੀਆਂ ਪਾਸ ਪੁੱਜੇ ਤਾਂ ਪਿੱਛੋਂ ਟਰੱਕ ਚਾਲਕ ਨੇ ਆਪਣਾ ਟਰੱਕ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਟਰੱਕ ਦਾ ਟਾਇਰ ਉਸ ਉਪਰ ਚੜ੍ਹ ਗਿਆ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੱਕ ਚਾਲਕ ਸਮੇਤ ਟਰੱਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਸੁਰਜੀਤ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਰੱਕ ਚਾਲਕ ਰਾਜੇਸ਼ ਕੁਮਾਰ ਵਾਸੀ ਚੰਨੋਵਾਲ ਰੋਡ ਬਾਘਾਪੁਰਾਣਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।