ਸਨਮਤੀ ਵਿਮਲ ਜੈਨ ਸਕੂਲ ਵਿੱਚ ਯੋਗ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੂਨ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਅੱਜ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਮੌਜੂਦ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਯੋਗ ਕਰਵਾਇਆ ਗਿਆ। ਪ੍ਰਿੰਸੀਪਲ ਖੁਰਾਣਾ ਨੇ ਯੋਗਾ ਦਿਵਸ ਸਬੰਧੀ ਦੱਸਿਆ ਕਿ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਇਨਸਾਨ ਕੋਲ ਆਪਣੇ ਲਈ ਬਿਲਕੁਲ ਵੀ ਵਕਤ ਨਹੀਂ ਹੈ। ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਕੰਮ ਵਿੱਚ ਲੱਗਾ ਰਹਿੰਦਾ ਹੈ। ਮਾਨਸਿਕ ਤਣਾਅ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨਸਾਨ ਨੂੰ ਆਪਣੇ ਨਿੱਜੀ ਕੰਮਕਾਰ ਤੋਂ ਕੁਝ ਸਮਾਂ ਕੱਢ ਕੇ ਆਪਣੀ ਸਿਹਤ ਵੱਲ ਧਿਆਨ ਦੈਣਾ ਚਾਹੀਦਾ ਹੈ।
ਸਕੂਲ ਵਿੱਚ ਯੋਗ ਦਿਵਸ ਮਨਾਉਣ ਦਾ ਮੁੱਖ ਕਾਰਨ ਮਨੁੱਖ ਦੇ ਸਰੀਰ ਅਤੇ ਮਨ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਵਿਨੋਦ ਕੁਮਾਰ, ਮਨੀਸ਼ ਕੁਮਾਰ, ਮਨੋਜ ਚੱਢਾ, ਕੁਲਵਿੰਦਰ ਕੌਰ ਡੀਪੀਈ, ਅੰਜੂ ਕੌਸ਼ਲ, ਸਰਿਤਾ ਅੱਗਰਵਾਲ, ਰਿਸ਼ੂ ਬਾਂਸਲ, ਅਨੂ ਸ਼ਰਮਾ, ਪਲਕ ਸ਼ਰਮਾ, ਆਂਚਲ ਰਾਣੀ, ਨਵਜੋਤ ਕੌਰ, ਜਤਿੰਦਰ ਕੌਰ, ਹਰਮੀਤ ਕੌਰ, ਪ੍ਰਿਯੰਕਾ ਕੌਰ, ਕੁਲਦੀਪ ਕੌਰ, ਮਲਕੀਤ ਕੌਰ, ਰਿੱਪਲ ਰਾਣੀ, ਕੁਲਵਿੰਦਰ ਕੌਰ ਸੰਧੂ, ਪਰਮਜੀਤ ਕੌਰ ਸੰਧੂ, ਗੁਰਮੀਤ ਕੌਰ, ਆਸ਼ਿਮਾ ਗੁਪਤਾ, ਪੂਜਾ ਬਾਂਸਲ, ਨੀਰੂ ਸੋਨੀ, ਕੁਲਵਿੰਦਰ ਕੌਰ, ਬੇਅੰਤ ਸਿੰਘ ਹਾਜ਼ਰ ਸਨ।