ਪਹਿਲਵਾਨ ਏਕਮਜੋਤ ਸੂਬਾ ਪੱਧਰੀ ਮੁਕਾਬਲੇ ’ਚ ਤੀਜੇ ਸਥਾਨ ’ਤੇ
ਬਾਬਾ ਭਗਤੀਨਾਥ ਅਖਾੜੇ ਦੇ ਪਹਿਲਵਾਨ ਏਕਮਜੋਤ ਸਿੰਘ ਨੇ ਅੰਮ੍ਰਿਤਸਰ ਸਾਹਿਬ ਵਿਚ ਹੋਏ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਅਖਾੜੇ ਦੇ ਆਗੂ ਸ਼ੰਮੀ ਕੁਮਾਰ ਪਹਿਲਵਾਨ ਨੇ ਦੱਸਿਆ ਕਿ 17 ਸਾਲ (80 ਕਿੱਲੋ) ਵਰਗ ਦੇ ਮੁਕਾਬਲੇ ਵਿਚ ਏਕਮਜੋਤ ਸਿੰਘ...
Advertisement
ਬਾਬਾ ਭਗਤੀਨਾਥ ਅਖਾੜੇ ਦੇ ਪਹਿਲਵਾਨ ਏਕਮਜੋਤ ਸਿੰਘ ਨੇ ਅੰਮ੍ਰਿਤਸਰ ਸਾਹਿਬ ਵਿਚ ਹੋਏ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਅਖਾੜੇ ਦੇ ਆਗੂ ਸ਼ੰਮੀ ਕੁਮਾਰ ਪਹਿਲਵਾਨ ਨੇ ਦੱਸਿਆ ਕਿ 17 ਸਾਲ (80 ਕਿੱਲੋ) ਵਰਗ ਦੇ ਮੁਕਾਬਲੇ ਵਿਚ ਏਕਮਜੋਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਵਿੱਚ ਇਹ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਹੋਏ ਸਨ ਜਿਸ ਵਿਚ ਏਕਮਜੋਤ ਨੇ ਅਖਾੜੇ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਵਾਨ ਕੋਚ ਮਰਹੂਮ ਦਲਜੀਤ ਸਿੰਘ ਗਿੱਲ ਵੱਲੋਂ ਇਹ ਤਿਆਰ ਕੀਤੇ ਪਹਿਲਵਾਨ ਮੁਕਾਬਲਿਆਂ ਵਿਚ ਬਾਬਾ ਭਗਤੀਨਾਥ ਅਖਾੜੇ ਦਾ ਨਾਮ ਰੋਸ਼ਨ ਕਰ ਰਹੇ ਹਨ।
Advertisement
Advertisement
Advertisement
×