ਵਰਲਡ ਕੇਅਰ ਕੈਂਸਰ ਵੱਲੋਂ ਜਾਂਚ ਕੈਂਪ ਅੱਜ
ਪੱਤਰ ਪ੍ਰੇਰਕ ਸਮਰਾਲਾ, 14 ਜੁਲਾਈ ਮਾਛੀਵਾੜਾ ਦੇ ਪਿੰਡ ਭਮਾ ਖੁਰਦ ਵਿੱਚ ਵਰਲਡ ਕੇਅਰ ਕੈਂਸਰ ਵੱਲੋਂ ਮੁਫ਼ਤ ਜਾਂਚ ਅਤੇ ਜਾਗਰੂਕਤਾ ਕੈਂਪ 15 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਜਾ ਰਿਹਾ ਹੈ। ਡਾ. ਧਰਮਿੰਦਰ ਢਿੱਲੋਂ ਨੇ ਸਵੇਰੇ 10 ਵਜੇ ਤੋਂ ਸ਼ਾਮ 4...
Advertisement
ਪੱਤਰ ਪ੍ਰੇਰਕ
ਸਮਰਾਲਾ, 14 ਜੁਲਾਈ
Advertisement
ਮਾਛੀਵਾੜਾ ਦੇ ਪਿੰਡ ਭਮਾ ਖੁਰਦ ਵਿੱਚ ਵਰਲਡ ਕੇਅਰ ਕੈਂਸਰ ਵੱਲੋਂ ਮੁਫ਼ਤ ਜਾਂਚ ਅਤੇ ਜਾਗਰੂਕਤਾ ਕੈਂਪ 15 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਜਾ ਰਿਹਾ ਹੈ। ਡਾ. ਧਰਮਿੰਦਰ ਢਿੱਲੋਂ ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ ਵਿਚ ਕੈਂਸਰ ਜਾਗਰੂਕਤਾ, ਸ਼ੂਗਰ ਤੇ ਬੀ.ਪੀ. ਚੈੱਕਅਪ, ਡਾਕਟਰੀ ਸਲਾਹ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫ਼ੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ ਸਮੇਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਟੈਸਟ, ਬਲੱਡ ਕੈਂਸਰ ਦੀ ਜਾਂਚ ਲਈ ਟੈਸਟ, ਮੂੰਹ ਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ, ਜਨਰਲ ਦਵਾਈਆਂ ਆਦਿ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੈਂਪ ਦਾ ਲਾਭ ਉਠਾਓ।
Advertisement
×