ਜੀਐੱਨਡੀਈਸੀ ’ਚ ‘ਜੰਗਲੀ ਜੀਵ ਅਤੇ ਕੁਦਰਤ ਫੋਟੋਗ੍ਰਾਫੀ’ ਵਿਸ਼ੇ ’ਤੇ ਵਰਕਸ਼ਾਪ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਬਹੁ-ਪੱਖੀ ਸਿਖਲਾਈ ਕੇਂਦਰ (ਸੀਐਮਐਲ) ਨੇ ‘ਜੰਗਲੀ ਜੀਵ ਅਤੇ ਕੁਦਰਤ ਫੋਟੋਗ੍ਰਾਫੀ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ। ਇਸ ਪ੍ਰੋਗਰਾਮ ਵਿੱਚ ਬਾਗ਼ਬਾਨੀ ਦੇ ਪ੍ਰਸਿੱਧ ਮਾਹਰ ਡਾ. ਬ੍ਰਿਜ ਮੋਹਨ ਭਾਰਦਵਾਜ ਨੇ ਹਾਜ਼ਰੀ ਭਰਦੇ ਹੋਏ ਫੋਟੋਗ੍ਰਾਫੀ ਦੀ ਕਲਾ ਅਤੇ ਵਿਗਿਆਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਮਕੈਨੀਕਲ ਵਿਭਾਗ ਦੇ ਮੁਖੀ ਡਾ. ਹਰਮੀਤ ਸਿੰਘ ਨੇ ਭਾਗੀਦਾਰਾਂ ਦਾ ਰਸਮੀ ਸਵਾਗਤ ਕੀਤਾ। ਬਤੌਰ ਮਾਹਿਰ ਗੱਲਬਾਤ ਕਰਦਿਆਂ ਡਾ. ਭਾਰਦਵਾਜ ਨੇ ਦੱਸਿਆ ਕਿ ਵਧੀਆ ਫੋਟੋਗ੍ਰਾਫੀ ਪਿੱਛੇ ਮੁੱਖ ਯੋਗਦਾਨ ਕੈਮਰੇ ਦਾ ਨਹੀਂ ਬਲਕਿ ਇਕ ਚੰਗੇ ਫੋਟੋਗ੍ਰਾਫਰ ਦਾ ਹੈ। ਇਸਦੇ ਨਾਲ-2 ਉਨ੍ਹਾਂ ਨੇ ਰੋਸ਼ਨੀ, ਨਿਰੀਖਣ ਅਤੇ ਰਚਨਾ ਦੀ ਮਹੱਤਤਾ ਉੱਤੇ ਵੀ ਚਾਨਣਾ ਪਾਇਆ।
ਜੈਨਕੋ ਐਲੂਮਨੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਚ.ਐਸ. ਢਿੱਲੋਂ, ਇੰਚਾਰਜ ਸੀਐਮਐਲ ਪ੍ਰੋਫੈਸਰ ਲਖਬੀਰ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਵੀ ਇਸ ਮੌਕੇ ਹਾਜ਼ਰੀ ਭਰਕੇ ਵਰਕਸ਼ਾਪ ਦੀ ਸ਼ੋਭਾ ਵਧਾਈ। ਵਰਕਸ਼ਾਪ ਨੇ ਭਾਗੀਦਾਰਾਂ ਨੂੰ ਫੋਟੋਗ੍ਰਾਫੀ ਦੇ ਜ਼ਰੀਏ ਇੱਕ ਕਹਾਣੀਕਾਰ ਦਾ ਰੋਲ ਨਿਭਾਅ ਇਸਨੂੰ ਸਮਾਜ ਤੱਕ ਆਪਣੀ ਗੱਲ ਪਹੁੰਚਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਬਣਾਉਣ ਦਾ ਸੁਨੇਹਾ ਦਿੱਤਾ। ਇਹ ਪ੍ਰੋਗਰਾਮ ਭਾਗੀਦਾਰਾਂ ਵਿੱਚ ਫੋਟੋਗ੍ਰਾਫੀ ਲਈ ਇਕ ਨਵਾਂ ਉਤਸ਼ਾਹ ਪੈਦਾ ਕਰਦਾ ਦਿਖਾਈ ਦਿੱਤਾ।