ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ ਬਾਰੇ ਵਰਕਸ਼ਾਪ ਲਾਈ
ਇਥੇ ਕੇ ਆਈ ਐੱਮ ਟੀ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਨੇ ਬੀ ਸੀ ਏ ਅਤੇ ਐੱਮ ਸੀ ਏ ਵਿਦਿਆਰਥੀਆਂ ਲਈ ‘ਟੈਕਕਾਡ’ ਕੰਪਿਊਟਰ ਐਜੂਕੇਸ਼ਨ ਵੱਲੋਂ ਏ ਆਈ ਅਤੇ ਰੋਬੋਟਿਕਸ ’ਤੇ ਵਰਕਸ਼ਾਪ ਲਾਈ ਗਈ। ਇਸ ਦੀ ਮੇਜ਼ਬਾਨੀ ‘ਟੈਕਕਾਡ’ ਦੇ ਸੰਸਥਾਪਕ ਗੌਰਵ ਗੁਪਤਾ ਨੇ...
Advertisement
ਇਥੇ ਕੇ ਆਈ ਐੱਮ ਟੀ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਨੇ ਬੀ ਸੀ ਏ ਅਤੇ ਐੱਮ ਸੀ ਏ ਵਿਦਿਆਰਥੀਆਂ ਲਈ ‘ਟੈਕਕਾਡ’ ਕੰਪਿਊਟਰ ਐਜੂਕੇਸ਼ਨ ਵੱਲੋਂ ਏ ਆਈ ਅਤੇ ਰੋਬੋਟਿਕਸ ’ਤੇ ਵਰਕਸ਼ਾਪ ਲਾਈ ਗਈ। ਇਸ ਦੀ ਮੇਜ਼ਬਾਨੀ ‘ਟੈਕਕਾਡ’ ਦੇ ਸੰਸਥਾਪਕ ਗੌਰਵ ਗੁਪਤਾ ਨੇ ਕੀਤੀ। ਇਸ ਵਰਕਸ਼ਾਪ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੌਰਾਨ ਚੀ-ਚੀ ਡੌਗ ਪ੍ਰਾਜੈਕਟ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ ਅਤਿ-ਆਧੁਨਿਕ ਤਕਨਾਲੋਜੀਆਂ ਬਾਰੇ ਸਮਝ ਪ੍ਰਾਪਤ ਕੀਤੀ, ਸਗੋਂ ਚੀ-ਚੀ ਡੌਗ ਦੀ ਪੜਚੋਲ ਕਰਨ ਦਾ ਮੌਕਾ ਵੀ ਪ੍ਰਾਪਤ ਕੀਤਾ। ਕੇ ਆਈ ਐੱਮ ਟੀ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਸਟਾਫ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੇਂ ਦੇ ਹਾਣ ਦੀ ਵਰਕਸ਼ਾਪ ਲਾ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਚੌਖਾ ਵਾਧਾ ਕੀਤਾ ਹੈ।
Advertisement
Advertisement
Advertisement
×

