ਸਰਵੋਤਮ ਪੇਪਰ ਪੇਸ਼ਕਾਰੀ ’ਚ ਇਨਾਮ ਜਿੱਤਿਆ
ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਪ੍ਰਤੀਕ ਸ਼ਰਮਾ ਨੇ ਬੀਤੇ ਦਿਨੀਂ ਰਾਸ਼ਟਰੀ ਭੋਜਨ ਕਨਵੈਨਸ਼ਨ ਵਿੱਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਇਨਾਮ ਜਿੱਤਿਆ ਹੈ। ਇਹ ਇਕੱਤਰਤਾ ਬੀਤੇ ਦਿਨੀਂ ਸੰਗਰੂਰ ਦੇ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ...
Advertisement
ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਪ੍ਰਤੀਕ ਸ਼ਰਮਾ ਨੇ ਬੀਤੇ ਦਿਨੀਂ ਰਾਸ਼ਟਰੀ ਭੋਜਨ ਕਨਵੈਨਸ਼ਨ ਵਿੱਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਇਨਾਮ ਜਿੱਤਿਆ ਹੈ। ਇਹ ਇਕੱਤਰਤਾ ਬੀਤੇ ਦਿਨੀਂ ਸੰਗਰੂਰ ਦੇ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਵਿੱਚ ਕਰਵਾਈ ਗਈ ਸੀ। ਪ੍ਰਤੀਕ ਸ਼ਰਮਾ ਨੇ ਭਵਿੱਖ ਲਈ ਤਿਆਰ ਭੋਜਨ ਪ੍ਰਬੰਧ ਵਰਗ ਵਿੱਚ ਪਹਿਲਾ ਇਨਾਮ ਜਿੱਤਿਆ। ਜ਼ਿਕਰਯੋਗ ਹੈ ਕਿ ਪ੍ਰਤੀਕ ਸ਼ਰਮਾ ਦੇ ਨਿਗਰਾਨ ਸਬਜ਼ੀ ਵਿਗਿਆਨੀ ਡਾ. ਹੀਰਾ ਸਿੰਘ ਹਨ। ਇਸ ਵਿਦਿਆਰਥੀ ਨੇ ਪਾਲਕ ਦੇ ਜਰਮਪਲਾਜ਼ਮ ਅਤੇ ਪੋਸ਼ਕ ਤੱਤਾਂ ਦੀ ਪਛਾਣ ਸਬੰਧੀ ਪੇਪਰ ਪੇਸ਼ ਕੀਤਾ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਪ੍ਰਤੀਕ ਸ਼ਰਮਾ ਅਤੇ ਉਸ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Advertisement
Advertisement
Advertisement
×

