ਫੈਸ਼ਨ ਸ਼ੋਅ ਵਿੱਚ ਪਹਿਲਾ ਸਥਾਨ ਮੱਲਿਆ
ਪੀ ਸੀ ਟੀ ਈ ਗਰੁੱਪ ਆਫ਼ ਇੰਸਟੀਚਿਊਟਸ ਲੁਧਿਆਣਾ ਦੇ ਵਿਦਿਆਰਥੀਆਂ ਨੇ ਸੀਟੀ ਯੂਨੀਵਰਸਿਟੀ ਵੱਲੋਂ ਕਰਵਾਏ ਅੰਤਰ-ਯੂਨੀਵਰਸਿਟੀ ਅਤੇ ਅੰਤਰ-ਕਾਲਜ ਫੈਸ਼ਨ ਸ਼ੋਅ ‘ਦਿ ਵਸਤਰਾ ਸਾਗਾ-2025’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰੋਗਰਾਮ ‘ਸਸਟੇਨੇਬਿਲਟੀ’ ਥੀਮ ਦੇ ਦੁਆਲੇ ਕੇਂਦਰਿਤ ਸੀ, ਜੋ ਅੱਜ ਦੇ...
Advertisement
ਪੀ ਸੀ ਟੀ ਈ ਗਰੁੱਪ ਆਫ਼ ਇੰਸਟੀਚਿਊਟਸ ਲੁਧਿਆਣਾ ਦੇ ਵਿਦਿਆਰਥੀਆਂ ਨੇ ਸੀਟੀ ਯੂਨੀਵਰਸਿਟੀ ਵੱਲੋਂ ਕਰਵਾਏ ਅੰਤਰ-ਯੂਨੀਵਰਸਿਟੀ ਅਤੇ ਅੰਤਰ-ਕਾਲਜ ਫੈਸ਼ਨ ਸ਼ੋਅ ‘ਦਿ ਵਸਤਰਾ ਸਾਗਾ-2025’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰੋਗਰਾਮ ‘ਸਸਟੇਨੇਬਿਲਟੀ’ ਥੀਮ ਦੇ ਦੁਆਲੇ ਕੇਂਦਰਿਤ ਸੀ, ਜੋ ਅੱਜ ਦੇ ਸੰਸਾਰ ਵਿੱਚ ਵਾਤਾਵਰਨ-ਅਨੁਕੂਲ ਅਤੇ ਜ਼ਿੰਮੇਵਾਰ ਫੈਸ਼ਨ ਦੀ ਵੱਧ ਰਹੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਇਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪੀ ਸੀ ਟੀ ਈ ਟੀਮ ਨੇ ਸਵੈ-ਡਿਜ਼ਾਈਨ ਕੀਤੇ ਪਹਿਰਾਵੇ, ਸ਼ਾਨਦਾਰ ਮੇਕਅਪ ਅਤੇ ਆਤਮਵਿਸ਼ਵਾਸੀ ਰੈਂਪ ਪੇਸ਼ਕਾਰੀ ਨਾਲ ਵੱਖਰੀ ਛਾਪ ਛੱਡੀ।
ਪੀ ਸੀ ਟੀ ਈ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਜਨਰਲ ਡਾ. ਕੇ ਐੱਨ ਐਸ. ਕੰਗ ਨੇ ਵਿਦਿਆਰਥੀਆਂ ਅਤੇ ਫੈਕਲਟੀ ਦੀਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਜਿੱਤ ਪੀ ਸੀ ਟੀ ਈ ਲਈ ਇੱਕ ਮਾਣ ਵਾਲਾ ਪਲ ਹੈ। ਇਹ ਪ੍ਰਾਪਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।
Advertisement
Advertisement
Advertisement
×

